FacebookTwitterg+Mail

'ਰਾਮਾਇਣ' ਦੀ ਸੀਤਾ ਜੀ ਦੇ ਘਰ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

    1/9
13 February, 2017 04:22:46 PM
ਮੁੰਬਈ—80 ਦੇ ਦਹਾਕੇ 'ਚ ਮਸ਼ਹੂਰ ਸੀਰੀਅਲ ਸ਼ੋਅ 'ਰਾਮਾਇਣ' 'ਚ ਸੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ deepika chikhalia ਲੰਬੇ ਸਮੇਂ ਤੋਂ ਬਾਅਦ ਗੁਜਰਾਤੀ ਸੀਰੀਅਲ 'ਛੁਟਾ ਛੇੜਾ' ਨਾਲ ਪਰਦੇ 'ਤੇ ਵਾਪਸੀ ਕਰ ਰਹੀ ਹੈ। ਇਸ ਸ਼ੋਅ ਨੂੰ ਲਈ ਇਕ ਇੰਟਰਵਿਊ ਲੈਣ ਲਈ ਉਨ੍ਹਾਂ ਦੇ ਘਰ ਜਾਣ ਦਾ ਮੌਕਾ ਮਿਲਿਆ, ਜਿੱਥੇ ਜਾ ਕੇ ਉਨ੍ਹਾਂ ਦੇ ਘਰ ਦੀਆਂ ਕੁਝ ਖਾਸ ਤਸਵੀਰਾਂ ਕਲਿੱਕ ਕੀਤੀਆਂ ਗਈਆਂ। ਇਹ ਪਹਿਲਾ ਮੌਕਾ ਸੀ, ਜਦੋ ਦੀਪਿਕਾ ਦੇ ਘਰ ਦੀਆਂ ਅੰਦਰ ਦੀਆਂ ਖੂਬਸੂਰਤ ਤਸਵੀਰਾਂ ਮੀਡੀਆ ਵਲੋਂ ਲਈਆਂ ਗਈਆਂ। ਇਸ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਕੁਝ ਖਾਸ ਗੱਲਾਂ ਵੀ ਸ਼ੇਅਰ ਕੀਤੀਆਂ।
ਦੀਪਿਕਾ ਨੇ ਇਸ ਸਵਾਲ ਦੇ ਜਵਾਬ 'ਚ ਦੱਸਿਆ, 'ਮੈਂ ਲੰਬੇ ਸਮੇਂ ਤੋਂ ਕਿਸੇ ਖਾਸ ਕਿਰਦਾਰ ਦਾ ਇੰਤਜ਼ਾਰ ਕਰ ਰਹੀ ਸੀ। ਛੁਟਾ ਛੇੜਾ ਗੁਜਰਾਤੀ ਸ਼ਬਦ ਹੈ, ਜਿਸ ਦਾ ਅਰਥ ਹੈ ਤਲਾਕ। ਅੱਜ ਸਮਾਜ 'ਚ ਤਲਾਕ ਨਾਂ ਦੀ ਸਬਦ ਵਿਆਹ ਦੀ ਤਰ੍ਹਾਂ ਹੀ ਆਮ ਹੁੰਦਾ ਜਾ ਰਿਹਾ ਹੈ। ਇਸ ਲਈ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ, 'ਮੈਨੂੰ ਲੱਗਦਾ ਹੈ ਕਿ ਇਸ ਲਈ ਅਜਿਹਾ ਹੋ ਰਿਹਾ ਹੈ ਪਰ ਸਾਡਾ ਕਲਚਰ ਨਾਲ ਰਹਿਣਾ, ਸਮਝੋਤਾ ਅਤੇ ਐਡਜਸਟ ਕਰਨਾ ਸਿਖਾਉਦਾ ਹੈ। ਕਈ ਸਾਲਾਂ ਤੋਂ ਮੈਂ ਸਮਾਜ ਲਈ ਕੁਝ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਲਈ ਚੰਗਾ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਕਈ ਸਾਲਾਂ ਤੋਂ ਮੈਂ ਇਸ ਕਿਰਦਾਰ ਦਾ ਇੰਤਜ਼ਾਰ ਕਰ ਰਹੀ ਸੀ।'

Tags: deepika chikhaliaRamayanInterviewhouse picsਰਾਮਾਇਣ ਇੰਟਰਵਿਊ ਘਰ ਤਸਵੀਰਾਂ