FacebookTwitterg+Mail

ਘਰ ਵਾਲੇ ਕਹਿੰਦੇ ਹਨ ਕਿ ਚੰਗਾ ਹੁੰਦਾ ਤੂੰ 'ਬਿਗ ਬੌਸ' ਨਾ ਜਿੱਤਦਾ : ਮਨਵੀਰ ਗੁਰਜਰ

manveer gurjar
20 May, 2017 04:17:29 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿਗ ਬੌਸ 10' ਦੇ ਜੇਤੂ ਉਮੀਦਵਾਰ ਮਨਵੀਰ ਗੁਰਜਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਇਕ ਇਵੈਂਟ ਮੌਕੇ ਗੱਲਬਾਤ ਦੌਰਾਨ ਮਨਵੀਰ ਨੇ ਦੱਸਿਆ 'ਬਿਗ ਬੌਸ ਦਾ ਖਿਤਾਬ ਜਿਤਣ ਤੋਂ ਬਾਅਦ ਨੋਇਡਾ ਵਾਪਸ ਆਉਣ 'ਤੇ ਲੋਕਾਂ ਨੇ ਕਿਸ ਤਰ੍ਹਾਂ ਮੇਰਾ ਸਵਾਗਤ ਕੀਤਾ। ਲੋਕਾਂ ਨੇ ਮੈਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ ਸੀ। ਘਰ 'ਚ ਮਿਲਣ ਵਾਲੇ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਸੀ। ਮੇਰਾ ਇਕ ਹੀ ਨੰਬਰ ਹੈ ਜੋ ਪਿਛਲੇ 12 ਸਾਲ ਤੋਂ ਚੱਲ ਰਿਹਾ ਹੈ ਇਸ ਲਈ ਮੇਰੀ ਜਾਣ ਪਛਾਣ 'ਚ ਕਾਫੀ ਲੋਕ ਹਨ। ਮੇਰੇ ਘਰ ਵਾਲੇ ਅਕਸਰ ਇਸ ਤੋਂ ਪਰੇਸ਼ਾਨ ਹੋ ਜਾਂਦੇ ਸੀ। ਕਈ ਵਾਰ ਤਾਂ ਉਹ ਮਜਾਕ 'ਚ ਕਹਿ ਦਿੰਦੇ ਹਨ ਕਿ ਚੰਗਾ ਹੁੰਦਾ ਤੂੰ ਬਿਗ ਬੌਸ 'ਚ ਹੀ ਨਾ ਜਿੱਤਦਾ। ਹਾਲਾਂਕਿ ਹੁਣ ਮੇਰਾ ਦਿੱਲੀ ਅਤੇ ਐਨ. ਸੀ. ਆਰ. ਜਾਣਾ ਕਾਫੀ ਘਟ ਗਿਆ ਹੈ।
ਹਰਿਆਣਵੀ ਫਿਲਮਾਂ ਦੇ ਆਫਰ
ਸ਼ੋਅ ਜਿੱਤਣ ਤੋਂ ਬਾਅਦ ਅਕਸਰ ਮੈਨੂੰ ਲੋਕਾਂ ਨੇ ਪੁਛਿਆ ਸੀ ਕਿ ਤੁਹਾਡਾ ਅੱਗਲਾ ਪਲੈਨ ਕੀ ਹੈ। ਇਨ੍ਹਾਂ ਦੇ ਜਵਾਬ 'ਚ ਮਨਵੀਰ ਦਾ ਕਹਿਣਾ ਹੈ ਕਿ ਫੇਮ ਨੂੰ ਪੈਸਿਆ ਲਈ ਕੁਝ ਵੀ ਕਰਨਾ ਸਹੀ ਨਹੀਂ ਹੈ ਜੇਕਰ ਕੁਝ ਬਿਹਤਰ ਅਤੇ ਮੈਨੂੰ ਸੂਟ ਕਰਨ ਵਾਲੇ ਆਫਰ ਮਿਲਣਗੇ ਤਾਂ ਆਪ ਹੀ ਮੈਂ ਇਨ੍ਹਾਂ ਨੂੰ ਪਬਲਿਕ ਪਲੈਟਫਾਰਮ 'ਤੇ ਲੈ ਕੇ ਆਵਾਗਾ। ਇਸ ਤੋਂ ਇਲਾਵਾ ਮੈਨੂੰ ਹਰਿਆਣਵੀ ਫਿਲਮਾਂ ਦੇ ਆਫਰ ਵੀ ਮਿਲੇ ਹਨ ਪਰ ਮੈਂ ਕਿਸੇ ਜਲਦਬਾਜੀ 'ਚ ਨਹੀਂ ਹਾਂ।
ਮਨਵੀਰ ਦਾ ਇਹ ਵੀ ਕਹਿਣਾ ਹੈ ਕਿ ਮੈਂ ਸਟਰੈਟਰਜੀ ਨਹੀਂ ਬਣਾਉਂਦਾ ਹਾਂ। ਕੁਝ ਹੀ ਦਿਨਾਂ 'ਚ 'ਖਤਰੋ ਕੇ ਖਿਲਾੜੀ' ਲਈ ਸਪੇਨ ਜਾਣ ਵਾਲਾ ਹਾਂ। ਇਵੈਂਟ, ਘਰ ਅਤੇ ਟਰੈਵਲਿੰਗ ਦੇ ਚਲਦੇ ਮੈਂ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਤਿਆਰੀ ਨਹੀ ਕਰਦਾ ਹਾਂ। ਬਿਨ੍ਹਾ ਕਿਸੇ ਤਿਆਰੀ ਦੇ ਵੀ ਮੈਂ ਵੀ ਇਸ ਗੱਲ ਲਈ ਭਰੋਸੇ ਮੰਦ ਹਾਂ ਕਿ ਮੈਂ ਟਫ ਕੰਮਪੀਟੀਟਰ ਸਾਬਤ ਹੋਵਾਗਾ। ਇਸ ਤੋਂ ਇਲਾਵਾ ਮਨਵੀਰ ਦਾ ਇਹ ਵੀ ਕਹਿਣਾ ਹੈ ਕਿ ਝਾਂਸੇ 'ਚ ਆਉਣ ਤੋਂ ਬੱਚਣਾ ਚਾਹੀਦਾ ਹੈ। ਅੱਜਕਲ ਦੀ ਨੌਜਵਾਨ ਪੀੜੀ 'ਚ ਫੇਮ ਹਾਸਲ ਕਰਨ ਦਾ ਕ੍ਰੇਜ ਇਸ ਕਦਰ ਵੱਧ ਰਿਹਾ ਹੈ ਕਿ ਉਹ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਦੇ ਚਲਦੇ ਉਨ੍ਹਾਂ ਨੂੰ ਨੁਕਸਾਨ ਭੋਗਣਾ ਪੈਂਦਾ ਹੈ।


Tags: Manveer Gurjar Bigg Boss 10 Haryanavi film strategy ਮਨਵੀਰ ਗੁਰਜਰ ਬਿਗ ਬੌਸ 10