FacebookTwitterg+Mail

'ਨਾਗਿਨ' ਦੀ 'ਸ਼ਿਵੰਨਿਆ' ਇਸ ਬੱਚੇ ਨੂੰ ਲੈਣਾ ਚਾਹੁੰਦੀ ਹੈ ਗੋਦ

    1/2
25 August, 2016 12:36:23 PM

ਮੁੰਬਈ— ਟੀ.ਵੀ. ਦੇ ਸੰਗੀਤ ਰਿਐਲਿਟੀ ਸ਼ੋਅ 'ਦਿ ਵਾਈਸ ਇੰਡੀਆ ਕਿਡਸ' ਦੇ ਸੈੱਟ 'ਤੇ 'ਨਾਗਿਨ' ਦੀ ਭੂਮਿਕਾ ਨਾਲ ਮਸ਼ਹੂਰ ਹੋਈ ਅਦਾਕਾਰਾ ਮੌਨੀ ਰਾਏ ਨੇ ਪਹੁੰਚ ਕੇ ਆਪਣੇ ਇਕ ਛੋਟੇ ਫੈਨ ਹਰਵੀਰ ਸਿੰਘ ਨੂੰ ਹੈਰਾਨ ਕਰ ਦਿੱਤਾ। ਉਹ ਉਸ ਦੇ ਗੀਤ ਨਾਲ ਇਨ੍ਹੀਂ ਮੰਤਰ-ਮੁਗਧ ਹੋ ਗਈ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਗੋਦ ਲੈਣ ਦੀ ਇੱਛਾ ਜ਼ਾਹਿਰ ਕਰ ਦਿੱਤੀ। ਇੰਦੌਰ ਦੇ ਹਰਵੀਰ ਦੀ ਸ਼ੋਅ ਦੇ ਜੱਜ ਨੀਤੀ ਮੋਹਨ, ਸ਼ੇਖਰ ਰਾਵਜਿਆਨੀ ਅਤੇ ਸ਼ਾਨ ਵੱਲੋਂ ਵੀ ਕਾਫੀ ਪ੍ਰਸ਼ੰਸਾ ਕੀਤੀ ਗਈ। ਹਰਵੀਰ ਵੀ ਮੌਨੀ ਦੇ ਸੈੱਟ 'ਤੇ ਆਉਣ ਨਾਲ ਕਾਫੀ ਹੈਰਾਨ ਅਤੇ ਖੁਸ਼ ਹੋਇਆ। ਮੌਨੀ ਸਪੇਸ਼ਲ ਉਸ ਨਾਲ ਮੁਲਾਕਾਤ ਲਈ ਸੈੱਟ 'ਤੇ ਪਹੁੰਚੀ ਸੀ। ਮੌਨੀ ਦਾ ਕਹਿਣਾ ਹੈ ਕਿ, ''ਹਰਵੀਰ ਬੇਹੱਦ ਪਿਆਰਾ ਬੱਚਾ ਹੈ, ਜੋ ਇਸ ਸ਼ੋਅ 'ਚ ਸਰਵਸ੍ਰੇਸ਼ਠ ਪ੍ਰਤਿਭਾਵਾਂ 'ਚੋਂ ਇਕ ਹੈ। ਉਸ ਦੀ ਆਵਾਜ਼ 'ਚ ਜਾਦੂ ਹੈ। ਮੈਂ ਉਸ ਨੂੰ ਚੁੰਮਣਾ ਅਤੇ ਗਲੇ ਲਗਾਉਣਾ ਚਾਹੁੰਦੀ ਹਾਂ ਅਤੇ ਉਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ''।

ਦੂਜੇ ਪਾਸੇ ਉਨ੍ਹਾਂ ਨੇ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਥੋੜਾ ਸਮਾਂ ਕੱਢ ਕੇ ਆਪਣੀ ਨਿਜੀ ਜ਼ਿੰਦਗੀ ਆਨੰਦ ਮਾਣਦੀ ਨਜ਼ਰ ਆ ਰਹੀਂ ਹੈ। ਅਸਲ 'ਚ ਪਿਛਲੇ ਦਿਨੀਂ ਹੀ ਮੌਨੀ ਨੇ ਬੈਂਕਾਕ 'ਚ ਛੁੱਟੀਆਂ ਮਨਾਈਆਂ ਹਨ। ਅੱਜਕੱਲ ਉਹ ਆਪਣੇ ਪ੍ਰੇਮੀ ਮੋਹਿਤ ਰੈਨਾ ਨਾਲ ਕਾਫੀ ਸੁਰਖੀਆਂ ਬਟੋਰ ਰਹੀ ਹੈ। ਆਖਿਆ ਜਾਂਦਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਦੋਵਾਂ ਨੇ ਹੀ ਆਪਣੇ ਰਿਸ਼ਤੇ ਨੂੰ ਜਨਤਕ ਰੂਪ ਨਾਲ ਸਵੀਕਾਰ ਨਹੀਂ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਮਰਾਟ ਅਸ਼ੋਕਾ ਦੀ ਭੂਮਿਕਾ ਨਿਭਾਉਣ ਵਾਲੇ ਮੋਹਿਤ ਰੈਨਾ ਜ਼ਿਆਦਾ ਸੋਸ਼ਲ ਮੀਡੀਆ 'ਤੇ ਵਧੇਰੇ ਐਕਟਿਵ ਨਹੀਂ ਰਹਿੰਦੇ ਪਰ ਮੌਨੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਟੀ.ਵੀ. ਸੀਰੀਅਲਾਂ 'ਚ ਉਨ੍ਹਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ। ਉਹ ਸੀਰੀਅਲ 'ਕਵਚ' 'ਚ ਅਰਜੁਨ ਬਿਜਲਾਨੀ ਨਾਲ ਕੰਮ ਕਰ ਰਹੀ ਹੈ। ਇਸ ਸੀਰੀਅਲ 'ਚ ਵਿਵੇਕ ਦਾਹੀਆ ਅਤੇ ਮੋਨਾ ਸਿੰਘ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਜਦੋਂ ਕਿ ਮੌਨੀ ਇਸ ਸੁਪਰ ਨੈਚੂਰਲ ਡਰਾਮਾ 'ਚ ਕੈਮੀਓ ਕਰ ਰਹੀਂ ਹੈ। ਉਨ੍ਹਾਂ ਦਾ ਰੋਲ ਆਉਣ ਵਾਲੇ ਐਪੀਸੋਡਸ ਲਈ ਆਧਾਰ ਦਾ ਕੰਮ ਕਰ ਰਿਹਾ ਹੈ। ਛੇਤੀ ਮੌਨੀ ਸੀਰੀਅਲ 'ਨਾਗਿਨ-2' 'ਚ ਨਜ਼ਰ ਆਵੇਗੀ, ਜੋ ਸਤੰਬਰ 'ਚ ਸ਼ੁਰੂ ਹੋਣ ਜਾ ਰਿਹਾ ਹੈ।

Tags: ਮੌਨੀ ਰਾਏਬੱਚਾਗੋਦmouni royadoptchild