FacebookTwitterg+Mail

ਟਾਪਲੈੱਸ ਹੋਈ 'ਬਿੱਗ ਬੌਸ' ਦੀ ਇਹ ਸਾਬਕਾ ਮੁਕਾਬਲੇਬਾਜ਼, ਸ਼ੇਅਰ ਕੀਤੀਆਂ ਤਸਵੀਰਾਂ

    1/5
25 March, 2017 09:55:57 PM
ਮੁੰਬਈ— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਤੇ ਸੈਲੇਬ੍ਰਿਟੀ ਹੇਅਰ ਸਟਾਈਲਿਸਟ ਸਪਨਾ ਭਵਨਾਨੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਟਾਪਲੈੱਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਪਨਾ ਟਾਪਲੈੱਸ ਹੋ ਕੇ ਆਪਣੇ ਟੈਟੂ ਸ਼ੋਅ ਕਰਦੀ ਨਜ਼ਰ ਆ ਰਹੀ ਹੈ। ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸਪਨਾ ਬੋਲਡ ਅੰਦਾਜ਼ 'ਚ ਨਜ਼ਰ ਆਈ ਹੈ। ਸਪਨਾ ਨੇ ਪਹਿਲਾਂ ਵੀ ਕਈ ਵਾਰ ਸੈਮੀ ਨਿਊਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
ਸਪਨਾ ਆਪਣੇ ਬੜਬੋਲੇ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਸਪਨਾ ਨੇ ਆਪਣੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਹ ਯੌਨ ਸ਼ੋਸ਼ਣ ਤੇ ਗੈਂਗ ਰੇਪ ਦੀ ਸ਼ਿਕਾਰ ਹੋਈ ਹੈ। ਇਹੀ ਨਹੀਂ ਸਪਨਾ ਨੇ 'ਬਿੱਗ ਬੌਸ' ਦੇ ਬਾਹਰ ਆ ਕੇ ਸਲਮਾਨ 'ਤੇ ਵੀ ਕਾਫੀ ਬਿਆਨਬਾਜ਼ੀ ਕੀਤੀ ਸੀ, ਜਿਸ ਨੂੰ ਲੈ ਕੇ ਉਹ ਕਾਫੀ ਚਰਚਾ 'ਚ ਰਹੀ ਸੀ।

Tags: Sapna Bhavnani Topless Instagram ਸਪਨਾ ਭਵਨਾਨੀ ਟਾਪਲੈੱਸ