FacebookTwitterg+Mail

ਇਹ ਅਭਿਨੇਤਰੀ ਹੁਣ 'ਮਿਊਜ਼ਿਕ ਟੈਲੇਂਟ ਹੰਟ' ਦੀ ਜੱਜ ਦੀ ਭੂਮਿਕਾ 'ਚ ਆਵੇਗੀ ਨਜ਼ਰ

    1/4
26 November, 2016 02:46:07 PM
ਮੁੰਬਈ— ਖੂਬਸੂਰਤ ਅਭਿਨੇਤਰੀ ਅਤੇ ਗਾਇਕਾ ਸ਼ਰੂਤੀ ਹਸਨ ਇਕ ਆਉਣ 'ਮਿਊਜ਼ਿਕ ਟੈਲੇਂਟ ਹੰਟ' ਰੀਐਲਿਟੀ ਸ਼ੋਅ ਦੀ ਜੱਜ ਬਣ ਸਕਦੀ ਹੈ। ਇਸ ਸ਼ੋਅ 'ਚ ਹੋਰ ਜੱਜ ਜਿਵੇ ਮਹਾਦੇਵਨ ਅਤੇ ਉੜਤਾ ਪੰਜਾਬ ਦੇ ਫੇਮ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ।
ਨਿਰਮਾਤਾਵਾਂ ਨੂੰ ਹੁਣ ਤੀਜੇ ਜੱਜ ਰੂਪ 'ਚ ਇਕ ਅਦਾਕਾਰਾ ਦੀ ਭਾਲ ਹੈ। ਇਸ ਲਈ ਆਲੀਆ ਭੱਟ, ਸੋਨਾਕਸ਼ੀ ਸਿਨ੍ਹਾ ਅਤੇ ਸ਼ਰੂਤੀ ਹਸਨ ਨੂੰ ਅਪ੍ਰੋਚ ਕੀਤਾ ਹੈ। ਸੋਨਾਕਸ਼ੀ ਪਹਿਲਾ ਹੀ 'ਇੰਡੀਅਨ ਆਡੀਅਲ ਯੂਨੀਅਰ' ਦਾ ਹਿੱਸਾ ਹੈ ਅਤੇ ਆਲੀਆ ਆਪਣੀ ਫਿਲਮ 'ਚ ਰੁੱਝੀ ਹੋਈ ਹੈ।
ਇਸ ਤਰ੍ਹਾਂ ਹੁਣ ਸ਼ਰੂਤੀ ਦੀ ਇਸ ਸ਼ੋਅ ਨੂੰ ਸਾਈਨ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਉਸ ਦਾ ਗਾਇਕੀ ਬੈੱਕਗ੍ਰਾਉਂਡ ਵੀ ਨਿਰਮਾਤਾਵਾਂ ਲਈ ਪਲੱਸ ਪੁਆਇੰਟ ਹੈ।
ਫਿਲਹਾਲ ਸ਼ਰੂਤੀ ਆਪਣੀ ਫਿਲਮ 'ਸ਼ਾਬਾਸ਼ ਨਾਇਡੂ' 'ਚ ਰੁੱਝੀ ਹੋਈ ਹੈ। ਇਸ ਨੂੰ ਉਸ ਦੇ ਪਿਤਾ ਕਮਲ ਹਸਨ ਨਿਰਦੇਸ਼ਿਤ ਕਰ ਰਹੇ ਹਨ।

Tags: ਸ਼ਰੂਤੀ ਹਸਨਸੋਨਾਕਸ਼ੀ ਸਿਨ੍ਹਾਆਲੀਆShruti Hassan Sonakshi Sinha Alia