FacebookTwitterg+Mail

ਅਸ਼ਲੀਲ ਡਾਂਸ ਵੀਡੀਓ ਤੋਂ ਬਾਅਦ ਫਿਰ ਵਿਵਾਦਾਂ 'ਚ ਸਵਾਮੀ ਓਮ, ਲੋਕਾਂ ਨੇ ਖੂਬ ਲਾਇਆ ਕਟਾਪਾ

20 May, 2017 03:41:46 PM


ਮੁੰਬਈ— 'ਬਿੱਗ ਬੌਸ 10' 'ਚ ਨਜ਼ਰ ਆ ਚੁੱਕੇ ਸਵਾਮੀ ਓਮ ਦਾ ਵਿਵਾਦਾਂ ਨਾਲ ਕਾਫੀ ਗਹਿਰਾ ਸੰਬੰਧ ਹੈ। ਸਵਾਮੀ ਓਮ ਲਗਾਤਾਰ ਆਪਣੀਆਂ ਹਰਕਤਾਂ ਨਾਲ ਖਬਰਾਂ 'ਚ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾ ਹੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਸਵਾਮੀ ਓਮ ਤਪਸਿਆ ਕਰਦਾ ਨਜ਼ਰ ਆਇਆ ਸੀ ਅਤੇ ਇੱਕ ਲੜਕੀ ਬਿਕਨੀ ਪਹਿਨ ਕੇ ਉਸ ਦੇ ਆਲੇ-ਦੁਆਲੇ ਡਾਂਸ ਕਰਦੀ ਨਜ਼ਰ ਆ ਰਹੀ ਹੈ ਪਰ ਹਾਲ ਹੀ 'ਚ ਸਵਾਮੀ ਓਮ ਨੂੰ ਦਿੱਲੀ ਦੇ ਇੱਕ ਪ੍ਰੋਗਰਾਮ 'ਚ ਬੁਲਾਇਆ ਗਿਆ, ਜਿਥੇ ਸਵਾਮੀ ਨੂੰ ਜਾਣਾ ਮਹਿੰਗਾ ਪਿਆ। Punjabi Bollywood Tadka

ਅਸਲ 'ਚ ਸਵਾਮੀ ਓਮ ਦਿੱਲੀ ਦੇ ਵਿਕਾਸ ਨਗਰ 'ਚ ਨਾਥੂਰਾਮ ਗੋੜਸੇ ਜਯੰਤੀ ਦੇ ਦੇ ਇੱਕ ਪ੍ਰੋਗਰਾਮ 'ਚ ਬਤੌਰ ਚੀਫ ਗੈਸਟ ਬਣ ਕੇ ਗਿਆ ਸੀ। ਜਿਵੇਂ ਹੀ ਉਸ ਦੇ ਸਵਾਗਤ ਲਈ ਉਸ ਨੂੰ ਸਟੇਜ 'ਤੇ ਬੁਲਾਇਆ ਗਿਆ ਤਾਂ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਹੇਠਾ ਹੀ ਉਸ ਨੂੰ ਘੇਰ ਕੇ ਖੂਬ ਕੁੱਟਮਾਰ ਕੀਤੀ।

Punjabi Bollywood Tadka

ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਗੋੜਸੇ ਇੱਕ ਮਹਾਨ ਹਸਤੀ ਸੀ ਅਤੇ ਸਵਾਮੀ ਨੂੰ ਉਸ ਦੇ ਪ੍ਰੋਗਰਾਮ 'ਚ ਬੁਲਾਣਾ ਉਨ੍ਹਾਂ ਦਾ ਅਪਮਾਨ ਵਰਗਾ ਹੈ। ਪ੍ਰੋਗਰਾਮ ਦੇ ਅਯੋਜਕਾਂ ਨੇ ਕਿਸੇ ਤਰ੍ਹਾਂ ਸਵਾਮੀ ਓਮ ਨੂੰ ਭੀੜ ਤੋਂ ਬਚਾਅ ਕੇ ਉਸ ਦੀ ਗੱਡੀ ਤੱਕ ਪਹੁੰਚਾਇਆ ਪਰ ਲੋਕਾਂ ਨੇ ਉਥੇ ਪਹੁੰਚ ਕੇ ਉਸ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ। ਖਬਰ ਹੈ ਕਿ ਇਸ ਦੌਰਾਨ ਸਵਾਮੀ ਓਮ ਦਾ ਡਰਾਇਵਰ ਵੀ ਜਖਮੀ ਹੋ ਗਿਆ।


Tags: Swami Om Bigg Boss 10 Fight ਬਿੱਗ ਬੌਸ 10 ਸਵਾਮੀ ਓਮ