FacebookTwitterg+Mail

ਹੌਂਡਾ ਸਿਟੀ ਨੇ ਵੇਚੀਆਂ 2.5 ਲੱਖ ਕਾਰਾਂ

fourth generation honda city has crossed the 2 5 lakh sale in india
30 June, 2017 11:36:51 AM

ਜਲੰਧਰ- ਹੌਂਡਾ ਕਾਰਸ ਇੰਡੀਆ ਲਿਮਟਿਡ (ਐੱਚ. ਸੀ. ਆਈ. ਐੱਲ.) ਦੀ ਚੌਥੀ ਪੀੜ੍ਹੀ ਦੀ ਹੌਂਡਾ ਸਿਟੀ ਨੇ ਦੇਸ਼ 'ਚ ਸਿਰਫ 30 ਮਹੀਨਿਆਂ 'ਚ 2.5 ਲੱਖ ਕਾਰਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਚੌਥੀ ਪੀੜ੍ਹੀ ਦੀ ਹੌਂਡਾ ਸਿਟੀ ਨੂੰ 2014 'ਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਹੌਂਡਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਦਾ ਮਾਣ ਮਿਲਿਆ ਹੈ।      

ਐੱਚ. ਸੀ. ਆਈ. ਐੱਲ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਯੋਇਚਿਰੋ ਯੂਇਨੋ ਨੇ ਕਿਹਾ, ''ਨਵੀਂ ਪੀੜ੍ਹੀ ਦੀਆਂ ਤਕਨੀਕਾਂ ਨਾਲ ਸਾਡੀ ਚੌਥੀ ਪੀੜ੍ਹੀ ਦੀ ਸਿਟੀ ਗਾਹਕਾਂ ਦੀਆਂ ਪ੍ਰੀਮੀਅਮ ਉਤਪਾਦ ਦੀਆਂ ਇੱਛਾਵਾਂ ਨੂੰ ਪੂਰਾ ਕਰਦੀ ਹੈ। ਇਹ ਭਾਰਤ 'ਚ ਆਪਣੇ ਗਾਹਕਾਂ ਨੂੰ ਸਭ ਤੋਂ ਉੱਤਮ ਮਾਡਲ ਅਤੇ ਤਕਨੀਕੀ ਦੇਣ ਦੀ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ।'' ਹੌਂਡਾ ਸਿਟੀ ਨੇ ਜਨਵਰੀ 1998 'ਚ ਭਾਰਤ 'ਚ ਹੌਂਡਾ ਦੇ ਪਹਿਲੇ ਮਾਡਲ ਦੇ ਲਾਂਚ ਨਾਲ ਹੀ ਆਪਣੇ ਗਾਹਕਾਂ ਦੇ ਦਿਲਾਂ 'ਚ ਇਕ ਵਿਸ਼ੇਸ਼ ਜਗ੍ਹਾ ਬਣਾਈ ਹੈ। ਹੌਂਡਾ ਸਿਟੀ ਭਾਰਤੀ ਬਾਜ਼ਾਰ 'ਚ 6.8 ਲੱਖ ਤੋਂ ਜ਼ਿਆਦਾ ਯੂਨਿਟ ਵੇਚ ਚੁੱਕੀ ਹੈ ਅਤੇ ਆਪਣੇ ਸੈਗਮੈਂਟ 'ਚ ਲੀਡਰ ਬਣ ਗਈ ਹੈ।


Tags: ਹੌਡਾ ਸਿਟੀ2 5 ਲੱਖ ਕਾਰਾਂFourth GenerationHonda CityCrossed2 5 Lakh SaleIn India