FacebookTwitterg+Mail

ਇਹ ਹੈ ਭੋਜਪੁਰੀ ਫਿਲਮਾਂ ਦੀ ਸੰਨੀ ਲਿਓਨ, ਅਸਲੀ ਨਾਂ ਬਦਲ ਕੇ ਰੱਖਿਆ ਸੰਨੀ ਸਿੰਘ

    1/2
24 December, 2016 06:29:16 PM
ਪਟਨਾ— ਸੰਨੀ ਲਿਓਨ ਬਣਨ ਦੀ ਅਜਿਹੀ ਖੁਆਹਿਸ਼ ਕਿ ਉਸ ਵਰਗੀ ਦਿਖਣ ਵਾਲੀ ਇਸ ਭੋਜਪੁਰੀ ਅਦਾਕਾਰਾ ਨੇ ਨਾ ਉਸਦੀ ਨਕਲ ਕਰਨੀ ਸ਼ੁਰੂ ਕੀਤੀ ਸਗੋਂ ਆਪਣਾ ਨਾਂ ਵੀ ਬਦਲ ਲਿਆ। ਹੁਣ ਸਭ ਉਸਨੂੰ ਸੰਨੀ ਲਿਓਨ ਤਾਂ ਨਹੀਂ ਸੰਨੀ ਸਿੰਘ ਕਹਿ ਕੇ ਜ਼ਰੂਰ ਬੁਲਾਉਂਦੇ ਹਨ ਅਤੇ ਉਸਨੂੰ ਪਸੰਦ ਹੈ ਕਿ ਉਹ ਪੋਰਨ ਇੰਡਸਟਰੀ ਤੋਂ ਆ ਕੇ ਬਾਲੀਵੁੱਡ ਵਿਚ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਸੰਨੀ ਲਿਓਨ ਵਰਗੀ ਹੈ।
ਦੋਸਤ ਕਹਿੰਦੇ ਸਨ ਸੰਨੀ ਲਿਓਨ
ਭੋਜਪੁਰੀ ਫਿਲਮਾਂ 'ਚ ਕੰਮ ਕਰਨ ਵਾਲੀ ਇਸ ਅਦਾਕਾਰਾ ਪੱਲਵੀ ਸਿੰਘ ਨੂੰ ਉਸਦੇ ਦੋਸਤ ਹਮੇਸ਼ਾ ਹੀ ਕਹਿੰਦੇ ਸਨ ਕਿ ਉਸਦਾ ਚਿਹਰਾ ਬਿਲਕੁਲ ਸੰਨੀ ਲਿਓਨ ਵਰਗਾ ਹੈ ਅਤੇ ਫਿੱਗਰ ਵੀ, ਕੁੱਝ ਤਾਂ ਪੱਲਵੀ ਨੂੰ ਸੰਨੀ ਹੀ ਕਹਿਕੇ ਬੁਲਾਉਂਦੇ ਸਨ। ਅਜਿਹੇ ਵਿਚ ਉਸਨੇ ਆਪਣਾ ਨਾਂ ਸੰਨੀ ਸਿੰਘ ਰੱਖ ਲਿਆ। ਉਸਨੇ ਕਿਹਾ ਕਿ ਜਦੋਂ ਉਸਨੇ ਪਹਿਲੀ ਵਾਰ ਸੰਨੀ ਲਿਓਨ ਨੂੰ ਟੀ. ਵੀ. 'ਤੇ ਦੇਖਿਆ ਤਾਂ ਉਹ ਉਸਨੂੰ ਆਪਣਾ ਰੋਲ ਮਾਡਲ ਮੰਨਣ ਲੱਗੀ। ਲੋਕਾਂ ਵਲੋਂ ਉਸਨੂੰ ਸੰਨੀ ਸਿੰਘ ਕਹਿਣਾ ਬਹੁਤ ਚੰਗਾ ਲੱਗਦਾ ਸੀ। ਬਾਅਦ ਵਿਚ ਉਸਨੇ ਆਪਣਾ ਨਾਂ ਬਦਲਕੇ ਪੱਲਵੀ ਸਿੰਘ ਤੋਂ ਸੰਨੀ ਸਿੰਘ ਰੱਖ ਲਿਆ।

Tags: ਭੋਜਪੁਰੀ ਫਿਲਮਸੰਨੀ ਲਿਓਨਸੰਨੀ ਸਿੰਘBhojpuri filmSunny LeoneSunny Singh