FacebookTwitterg+Mail

17 ਸਾਲ ਦਾ ਹੋਣ ਤੋਂ ਪਹਿਲਾਂ ਤੱਕ ਸਮਲਿੰਗਿਕਤਾ ਬਾਰੇ ਪਤਾ ਵੀ ਨਹੀਂ ਸੀ : ਟਾਮ ਫੋਰਡ

17 years before did not even know about sex  tom ford
15 November, 2016 03:00:13 AM

ਲੰਡਨ— ਫੈਸ਼ਨ ਡਿਜ਼ਾਈਨਰ ਅਤੇ ਫਿਲਮਕਾਰ ਟਾਮ ਫੋਰਡ ਨੇ ਕਿਹਾ ਕਿ 17 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਤੱਕ ਉਸ ਨੂੰ ਪਤਾ ਨਹੀਂ ਸੀ ਕਿ ਇਸ ਦੁਨੀਆ 'ਚ ਸਮਲਿੰਗਿਕਤਾ ਵਰਗਾ ਵੀ ਕੁਝ ਹੈ। ਇਕ ਖਬਰ ਮੁਤਾਬਕ 'ਨੋਕਟਰਨਲ ਐਨੀਮਲ' ਦੇ ਫਿਲਮਕਾਰ ਨੇ ਕਿਹਾ ਕਿ ਜਵਾਨੀ ਵੇਲੇ ਉਸਦੇ ਔਰਤਾਂ ਨਾਲ ਚੰਗੇ ਸੰਬੰਧ ਸਨ ਅਤੇ ਮੈਨੂੰ 17 ਸਾਲ ਦਾ ਹੋਣ ਤੋਂ ਬਾਅਦ ਹੀ ਸਮਲਿੰਗਿਕਤਾ ਬਾਰੇ ਪਤਾ ਲੱਗਾ।

ਟਾਮ ਨੇ ਰਿਚਰਡ ਬਕਲੇ ਨਾਲ 28 ਸਾਲ ਰਹਿਣ ਤੋਂ ਬਾਅਦ ਉਸ ਨਾਲ ਸਾਲ 2014 'ਚ ਵਿਆਹ ਕਰਵਾਇਆ ਸੀ। ਫੋਰਡ ਨੇ ਕਿਹਾ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ 17 ਸਾਲ ਦੀ ਉਮਰ 'ਚ ਨਿਊਯਾਰਕ ਗਿਆ ਸੀ ਤਾਂ ਮੈਨੂੰ ਮੇਰੇ ਸਮਲਿੰਗੀ ਹੋਣ ਦਾ ਅਹਿਸਾਸ ਹੋਇਆ। ਡਿਜ਼ਾਈਨਰ ਦਾ 4 ਸਾਲਾ ਬੇਟਾ ਅਲੈਗਜ਼ੈਂਡਰ ਵੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸਨੇ ਪਿਤਾ ਬਣਨ ਦਾ ਫੈਸਲਾ ਸਹੀ ਸਮੇਂ 'ਤੇ ਲਿਆ ਹੈ।


Tags: ਫੈਸ਼ਨ ਡਿਜ਼ਾਈਨਰ ਟਾਮ ਫੋਰਡ Fashion designer Tom Ford