ਲੰਡਨ— ਫੈਸ਼ਨ ਡਿਜ਼ਾਈਨਰ ਅਤੇ ਫਿਲਮਕਾਰ ਟਾਮ ਫੋਰਡ ਨੇ ਕਿਹਾ ਕਿ 17 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਤੱਕ ਉਸ ਨੂੰ ਪਤਾ ਨਹੀਂ ਸੀ ਕਿ ਇਸ ਦੁਨੀਆ 'ਚ ਸਮਲਿੰਗਿਕਤਾ ਵਰਗਾ ਵੀ ਕੁਝ ਹੈ। ਇਕ ਖਬਰ ਮੁਤਾਬਕ 'ਨੋਕਟਰਨਲ ਐਨੀਮਲ' ਦੇ ਫਿਲਮਕਾਰ ਨੇ ਕਿਹਾ ਕਿ ਜਵਾਨੀ ਵੇਲੇ ਉਸਦੇ ਔਰਤਾਂ ਨਾਲ ਚੰਗੇ ਸੰਬੰਧ ਸਨ ਅਤੇ ਮੈਨੂੰ 17 ਸਾਲ ਦਾ ਹੋਣ ਤੋਂ ਬਾਅਦ ਹੀ ਸਮਲਿੰਗਿਕਤਾ ਬਾਰੇ ਪਤਾ ਲੱਗਾ।
ਟਾਮ ਨੇ ਰਿਚਰਡ ਬਕਲੇ ਨਾਲ 28 ਸਾਲ ਰਹਿਣ ਤੋਂ ਬਾਅਦ ਉਸ ਨਾਲ ਸਾਲ 2014 'ਚ ਵਿਆਹ ਕਰਵਾਇਆ ਸੀ। ਫੋਰਡ ਨੇ ਕਿਹਾ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ 17 ਸਾਲ ਦੀ ਉਮਰ 'ਚ ਨਿਊਯਾਰਕ ਗਿਆ ਸੀ ਤਾਂ ਮੈਨੂੰ ਮੇਰੇ ਸਮਲਿੰਗੀ ਹੋਣ ਦਾ ਅਹਿਸਾਸ ਹੋਇਆ। ਡਿਜ਼ਾਈਨਰ ਦਾ 4 ਸਾਲਾ ਬੇਟਾ ਅਲੈਗਜ਼ੈਂਡਰ ਵੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸਨੇ ਪਿਤਾ ਬਣਨ ਦਾ ਫੈਸਲਾ ਸਹੀ ਸਮੇਂ 'ਤੇ ਲਿਆ ਹੈ।