FacebookTwitterg+Mail

ਆਮਿਰ ਹੋਣਗੇ ਆਨਸਕ੍ਰੀਨ ਬੇਟੀ ਦੇ ਵਿਆਹ 'ਚ ਸ਼ਾਮਲ, ਵਿਆਹ ਦਾ ਜੋੜਾ ਕਰਨਗੇ ਗਿਫਟ

    1/4
18 November, 2016 05:43:31 PM
ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਫਿਲਮ 'ਦੰਗਲ' 'ਚ ਬੇਟੀ ਦੀ ਕਿਰਦਾਰ ਨਿਭਾਅ ਰਹੀ ਗੀਤਾ ਫੋਗਟ ਦੇ ਇਸ ਹਫਤੇ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਹਨ। ਪਹਿਲਵਾਨ ਮਹਾਵੀਰ ਸਿੰਘ ਫੋਗਟ ਦੀ ਵੱਡੀ ਬੇਟੀ ਗੀਤਾ ਫੋਗਟ ਅੰਤਰਰਾਸ਼ਟਰੀ ਰੈਸਲਿੰਗ ਚੈਂਪੀਅਨ ਕਾਮਨਵੈਲਥ ਗੋਲਡ ਮੈਡਲਿਸਟ ਰਹੀ ਹੈ। ਗੀਤਾ ਦੇ ਵਿਆਹ 'ਚ ਆਮਿਰ ਖ਼ਾਨ ਉਸ ਨੂੰ ਇਕ ਖਾਸ ਤੋਹਫਾ ਦੇਣ ਜਾ ਰਹੇ ਹਨ ਅਤੇ ਇਹ ਕੁਝ ਹੋਰ ਨਹੀਂ ਬਲਕਿ ਇਕ ਪਿਤਾ ਵਲੋਂ ਦਿੱਤਾ ਜਾਣ ਵਾਲਾ ਵਿਆਹ ਦਾ ਜੋੜਾ ਹੈ।
ਰਵਾਇਤੀ ਰੀਤੀ-ਰਿਵਾਜ਼ਾ ਨਾਲ ਹੋਣ ਵਾਲੇ ਇਸ ਵਿਆਹ 'ਚ ਆਮਿਰ ਲੜਕੀ ਵਲੋਂ ਸ਼ਾਮਲ ਹੋਣਗੇ। ਗੀਤਾ ਦਾ ਵਿਆਹ 20 ਨਵੰਬਰ ਨੂੰ ਹਰਿਆਣਾ ਦੇ ਬਲਾਲੀ ਪਿੰਡ 'ਚ ਹੋਣ ਜਾ ਰਿਹਾ ਹੈ ਅਤੇ ਆਮਿਰ ਖੁਦ ਵਿਆਹ ਦੀਆਂ ਸਾਰੀਆਂ ਤਿਆਰੀਆਂ 'ਤੇ ਧਿਆਨ ਦੇ ਰਿਹਾ ਹੈ।

Tags: ਆਮਿਰ ਖ਼ਾਨਮਹਾਵੀਰ ਸਿੰਘ ਫੋਗਟ ਗੀਤਾ ਫੋਗਟAamir Khan Mahavir Singh phogat Geeta phogat