FacebookTwitterg+Mail

ਅਮਰੀਕਨ ਚੈਨਲ ਨੇ ਪ੍ਰਿਅੰਕਾ ਚੋਪੜਾ ਦੇ ਨਾਂ 'ਤੇ ਦਿਖਾਇਆ ਕਿਸੇ ਹੋਰ ਦਾ ਚਿਹਰਾ

abc promo confused quantico star priyanka chopra for another indian actress
01 October, 2015 11:22:24 AM
ਮੁੰਬਈ- ਮੰਨੇ-ਪ੍ਰਮੰਨੇ ਅਮਰੀਕਨ ਪ੍ਰਾਈਮ ਟਾਈਮ ਸ਼ੋਅ 'ਕਵਾਂਟੀਕੋ' 'ਚ ਮੁੱਖ ਕਿਰਦਾਰ ਨਿਭਾਅ ਰਹੀ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਅਮਰੀਕਨ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਉਣ 'ਚ ਕਾਮਯਾਬ ਹੋਈ। ਅਮਰੀਕਾ 'ਚ ਭਾਵੇਂ ਪ੍ਰਿਅੰਕਾ ਨੇ ਆਪਣੀ ਇਕ ਖਾਸ ਪਛਾਣ ਦਰਜ ਕਰਵਾਈ ਹੈ ਪਰ ਇਸ ਸ਼ੋਅ ਨੂੰ ਬਣਾਉਣ ਵਾਲਾ ਚੈਨਲ ਏ. ਬੀ. ਸੀ. ਹੀ ਸ਼ਾਇਦ ਅਜੇ ਪ੍ਰਿਅੰਕਾ ਦੇ ਚਿਹਰੇ ਤੋਂ ਵਾਕਿਫ ਨਹੀਂ ਹੈ ਕਿਉਂਕਿ ਹਾਲ ਹੀ 'ਚ 'ਕਵਾਂਟੀਕੋ' ਸ਼ੋਅ ਬਣਾਉਣ ਵਾਲੇ ਏ. ਬੀ. ਸੀ. ਨੈੱਟਵਰਕ ਨੇ ਹੀ ਸ਼ੋਅ ਲਈ ਕੀਤੇ ਗਏ ਪ੍ਰਿਅੰਕਾ ਦੇ ਇਕ ਇੰਟਰਵਿਊ ਦੇ ਪ੍ਰੋਮੋ 'ਚ ਉਸ ਦੀ ਜਗ੍ਹਾ ਕਿਸੇ ਹੋਰ ਅਭਿਨੇਤਰੀ ਦੀ ਤਸਵੀਰ ਚਲਾ ਦਿੱਤੀ।
ਅਸਲ 'ਚ ਪ੍ਰਿਅੰਕਾ ਚੋਪੜਾ ਦੀ ਪ੍ਰਮੋਸ਼ਨ ਲਈ ਚਲਾਏ ਗਏ ਪ੍ਰੋਮੋ 'ਚ ਪ੍ਰਿਅੰਕਾ ਦੇ ਨਾਂ 'ਤੇ 2009 'ਚ ਮਿਸ ਵਰਲਡ ਰਹੀ ਯੁਕਤਾ ਮੁਖੀ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਜਦਕਿ ਪ੍ਰਿਅੰਕਾ ਸਾਲ 2000 'ਚ ਮਿਸ ਵਰਲਡ ਬਣੀ ਸੀ। ਚੈਨਲ 'ਤੇ ਚੱਲਣ ਵਾਲੇ ਇਸ ਵੀਡੀਓ ਤੋਂ ਬਾਅਦ ਇਸ ਗਲਤੀ ਨੂੰ ਲੈ ਕੇ ਕਈ ਟਵੀਟ ਵੀ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਨਜ਼ਰ ਆਉਣ ਲੱਗੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਕਵਾਂਟੀਕੋ ਪ੍ਰਿਅੰਕਾ ਚੋਪੜਾ Priyanka Chopra Quantico