ਮੁੰਬਈ— ਚੇਤਨ ਭਗਤ ਦੇ ਨਾਵਲ 'ਤੇ ਅਧਾਰਿਤ ਫਿਲਮ 'ਹਾਫ-ਗਰਲਫਰੈਂਡ' ਰਿਲੀਜ਼ ਹੋ ਚੁੱਕੀ ਹੈ। ਇਕ ਮਸ਼ਹੂਰ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਅਰਜੁਨ ਕਪੂਰ ਨੇ ਆਪਣੇ ਅਤੇ ਸ਼੍ਰੀਦੇਵੀ ਦੀਆਂ ਬੇਟੀਆਂ (ਜਾਹਨਵੀ ਅਤੇ ਖੁਸ਼ੀ) ਦੇ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ। ਜਦੋਂ ਅਰਜੁਨ ਅਤੇ ਜਾਹਨਵੀ ਅਤੇ ਖੁਸ਼ੀ ਨਾਲ ਉਨ੍ਹਾਂ ਦੀ ਰਿਸ਼ਤੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਅਸੀਂ ਲੋਕ ਘੱਟ ਹੀ ਮਿਲਦੇ ਹਾਂ ਅਤੇ ਇਕ-ਦੂਜੇ ਨਾਲ ਘੱਟ ਹੀ ਸਮਾਂ ਬਤੀਤ ਕੀਤਾ ਹੈ। ਅਜਿਹੇ 'ਚ ਇਸ ਰਿਸ਼ਤੇ ਦਾ ਕੋਈ ਮਹੱਤਵ ਹੀ ਨਹੀਂ ਹੈ।
ਇਸ ਨਾਲ ਹੀ ਅਰਜੁਨ ਨੇ ਦੱਸਿਆ, 'ਜਦੋਂ ਉਹ 18-19 ਸਾਲ ਦੀ ਸੀ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਕਿ ਖੂਬਸੂਰਤ ਲੜਕੀ ਆਈ ਸੀ। ਲਗਭਗ 3 ਮਹੀਨੇ ਤੱਕ ਦੋਵਾਂ ਨੇ ਕਾਫੀ ਕੁਆਲਿਟੀ ਟਾਈਮ ਆਪਸ 'ਚ ਬਤੀਤ ਕੀਤਾ। ਇਸ ਤੋਂ ਬਾਅਦ ਪਿਆਰ ਦਾ ਇਜ਼ਹਾਰ ਕਰਨ ਲਈ ਲੜਕੀ ਦੇ ਜਨਮਦਿਨ ਦੀ ਉਡੀਕ ਕਰ ਰਿਹਾ ਸੀ। ਜਨਮਦਿਨ ਦੇ ਦਿਨ ਪਾਰਟੀ 'ਚ ਗਿਆ ਤਾਂ ਉਹ ਲੜਕੀ ਕਿਸੇ ਹੋਰ ਲੜਕੇ ਨਾਲ ਮੇਰੇ ਵੱਲ ਆਈ। ਮੈਨੂੰ ਲੱਗਿਆ ਕਿ ਸ਼ਾਇਦ ਇਹ ਲੜਕੀ ਦਾ ਭਰਾ ਹੋਵੇਗਾ, ਪਰ ਉਸ ਨੇ ਕੋਲ ਆ ਕੇਂ ਮੈਨੂੰ ਕਿਹਾ, 'ਮੇਰੇ ਪ੍ਰੇਮੀ ਨਾਲ ਮਿਲੋ। ਇਸ ਘਟਨਾ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ। ਹਾਲਾਂਕਿ ਕੁਝ ਦਿਨਾਂ ਬਾਅਦ 'ਚ ਮੈਂ ਇਸ ਦਰਦ ਬਾਹਰ ਆ ਗਿਆ।
ਵਿਆਹ ਨੂੰ ਲੈ ਕੇ ਬੋਲੇ ਅਰਜੁਨ
► ਅਰਜੁਨ ਨੇ ਕਿਹਾ, 'ਜਦੋਂ ਮੇਰੇ ਪਿਤਾ ਮੇਰੀ ਮਾਂ ਤੋਂ ਵੱਖ ਹੋਏ ਤਾਂ ਮੇਰੀ ਉਮਰ 11 ਸਾਲ ਦੀ ਸੀ, ਜਦੋਂਕਿ ਮੇਰੀ ਭੈਣ ਅੰਸ਼ੁਲਾ ਹੋਰ ਵੀ ਛੋਟੀ ਸੀ। ਹਾਲਾਂਕਿ ਉਸ ਸਮੇਂ ਵਿਆਹ ਨੂੰ ਲੈ ਕੇ ਮੈਂ ਕਦੇ ਸੋਚਿਆ ਵੀ ਨਹੀਂ ਸੀ, ਪਰ ਜਿਵੇਂ-ਜਿਵੇਂ ਤੁਹਾਡੀ ਉਮਰ ਵੱਧਦੀ ਹੈ ਤਾਂ ਇਕ ਪਾਰਟਨਰ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਅਜਿਹੇ 'ਚ ਮੇਰੇ ਲਈ ਇਹ ਵੈਕੇਂਸੀ ਹੈ ਅਤੇ ਮੈਂ ਉਸ ਜ਼ਿੰਦਗੀ 'ਚ ਇਸ ਇਕੱਲੇਪਨ ਨੂੰ ਲਿਵ-ਇਨ-ਰਿਲੇਸ਼ਨਸ਼ਿਪ ਨਾਲ ਭਰਨਾ ਚਾਹੁੰਦਾ ਹਾਂ।'
ਫਿਲਮ ਕੈਰੀਅਰ ਬਾਰੇ ਬੋਲੇ ਅਰਜੁਨ
► ਜ਼ਿਆਦਾ ਭਾਰ ਅਤੇ ਫਿਲਮਾਂ 'ਚ ਸਫਲਤਾਂ ਨੂੰ ਲੈ ਕੇ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ, 'ਫਿਲਮ ਇੰਡਸਟਰੀ ਇਕ ਬਿਜ਼ਨੈੱਸ ਹੈ। ਜੇਕਰ ਮੈਂ ਦੋ ਵਾਰ ਸਫਲ ਨਾ ਹੁੰਦਾ ਤਾਂ ਦੁਬਾਰਾ ਮੈਨੂੰ ਕੌਣ ਫਿਲਮਾਂ 'ਚ ਲੈਂਦਾ। ਹਾਂ ਮੈਂ ਇਸ ਫਿਲਮ 'ਚ ਨਕਾਰ ਨਹੀਂ ਸਕਦਾ ਕਿ ਮੈਂ ਬਾਲੀਵੁੱਡ ਦੀ ਮਸ਼ਹੂਰ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ , ਪਰ ਹਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਸਫਲਤਾ ਹਾਸਿਲ ਕਰਨ ਲਈ ਖੁਦ ਨੂੰ ਵੀ ਸਾਬਿਤ ਕੀਤਾ ਹੈ।'