FacebookTwitterg+Mail

ਇਸ ਪਾਕਿਸਤਾਨੀ ਗਾਇਕ ਨੇ ਕੀਤੀ ਭਾਰਤੀ ਫੌਜ ਦੀ ਪ੍ਰਸ਼ੰਸਾ, ਸੋਸ਼ਲ ਮੀਡੀਆ 'ਤੇ ਹੋ ਰਿਹੈ ਵਿਰੋਧ

adnan sami praises indian forces
01 October, 2016 10:46:50 AM
ਮੁੰਬਈ— ਹਾਲ ਹੀ 'ਚ ਭਾਰਤੀ ਨਾਗਰਿਕਤਾ ਹਾਸਿਲ ਕਰਕੇ ਪਾਕਿਸਤਾਨੀ ਗਾਇਕ ਅਦਨਾਨ ਸਾਮੀ ਨੂੰ ਉਨ੍ਹਾਂ ਦਾ ਹੀ ਮੁਲਕ ਪਾਕਿਸਤਾਨ ਰੱਜ ਕੇ ਕੋਸ ਰਿਹਾ ਹੈ। ਅਦਨਾਨ ਨੇ ਸਰਜੀਕਲ ਸਟ੍ਰਾਈਕ ਲਈ ਭਾਰਤੀ ਫੌਜ ਅਤੇ ਸਰਕਾਰ ਦੀ ਤਰੀਫ ਕੀਤੀ ਹੈ, ਜਿਸ ਕਾਰਨ ਪਾਕਿਸਤਾਨ ਦੇ ਲੋਕ ਸੋਸ਼ਲ ਮੀਡੀਆ 'ਤੇ ਅਦਨਾਨ ਦੀ ਰੱਜ ਕੇ ਆਲੋਚਨਾ ਕਰ ਰਹੇ ਹਨ। ਉੜੀ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਸਪੈਸ਼ਲ ਕਮਾਂਡੋਜ਼ ਨੇ ਪੀਓਕੇ 'ਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਕੀਤੀ, ਜਿਸ 'ਚ ਕਈ ਅੱਤਵਾਦੀ ਮਾਰੇ ਗਏ। ਭਾਰਤੀ ਸੈਨਾ ਦੀ ਇਸ ਦਲੇਰੀ ਦੀ ਦੇਸ਼ਭਰ 'ਚ ਰੱਜ ਕੇ ਤਰੀਫ ਹੋ ਰਹੀ ਹੈ। ਭਾਰਤੀ ਹੋਣ ਦੇ ਨਾਅਤੇ ਅਦਨਾਨ ਨੇ ਟਵੀਟ ਕਰਕੇ ਕਿਹਾ, ''ਅੱਤਵਾਦ ਦੇ ਵਿਰੁੱਧ ਸ਼ਾਨਦਾਰ, ਸਫਲ ਅਤੇ ਬਿਹਤਰੀਨ ਯੋਜਨਾਬੱਧ ਹਮਲਿਆਂ ਲਈ ਪੀਐਮਓ ਇੰਡੀਆ ਅਤੇ ਫੌਜ ਨੂੰ ਬਹੁਤ-ਬਹੁਤ ਵਧਾਈ। ਸਲਾਮ''।
ਜ਼ਿਕਰਯੋਗ ਹੈ ਕਿ ਅਦਨਾਨ ਨੇ ਆਪਣੇ ਟਵੀਟ 'ਚ ਪਾਕਿਸਤਾਨ ਦਾ ਨਾਂ ਨਹੀਂ ਲਿਆ, ਸਗੋਂ ਅੱਤਵਾਦ 'ਤੇ ਕਰਾਰੀ ਸੱਟ ਲਈ ਭਾਰਤੀ ਜਵਾਨਾਂ ਨੂੰ ਵਧਾਈ ਦਿੱਤੀ ਹੈ ਪਰ ਫਿਰ ਵੀ ਪਾਕਿਸਤਾਨ ਵਲੋਂ ਉਨ੍ਹਾਂ ਨੂੰ ਕਾਫੀ ਖਰੀ-ਖੋਟੀ ਸੁਣਾਈ ਜਾ ਰਹੀ ਹੈ। ਪਾਕਿਸਤਾਨ ਦੀਆਂ ਮਸ਼ਹੂਰ ਹਸਤੀਆਂ ਵੀ ਅਦਨਾਨ ਦੀ ਆਲੋਚਨਾ ਕਰ ਰਹੇ ਹਨ। ਇਕ ਕਲਾਕਾਰ ਵਲੋਂ ਟਿੱਪਣੀ ਕਰਨ 'ਤੇ ਅਦਨਾਨ ਨੇ ਫਿਰ ਜਵਾਬ ਦਿੱਤਾ, ''ਮੈਂ ਪਾਕਿਸਤਾਨ ਦੇ ਵਿਰੁੱਧ ਕੁਝ ਨਹੀਂ ਕਿਹਾ, ਸਗੋਂ ਅੱਤਵਾਦ ਦੇ ਵਿਰੁੱਧ ਆਪਣੀ ਰਾਏ ਦੱਸੀ ਹੈ ਪਰ ਅਫਸੋਸ ਹੋ ਰਿਹਾ ਹੈ ਕਿ ਪਾਕਿਸਤਾਨ ਅਤੇ ਅੱਤਵਾਦ ਨੂੰ ਇਕ-ਦੂਜੇ ਨਾਲ ਜੋੜਿਆ ਜਾ ਰਿਹਾ ਹੈ।''

Tags: ਅਦਨਾਨ ਸਾਮੀਸੋਸ਼ਲ ਮੀਡੀਆਵਿਰੋਧadnan samisocial mediaprotest