FacebookTwitterg+Mail

ਸੰਜੇ ਲੀਲਾ ਭੰਸਾਲੀ ਨਾਲ ਇਕ ਵਾਰ ਫਿਰ ਕੰਮ ਕਰੇਗੀ ਐਸ਼ਵਰਿਆ

aishwarya to work again with sanjay leela bhansali
24 October, 2015 05:18:52 PM

ਮੁੰਬਈ- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇਕ ਵਾਰ ਫਿਰ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰੇਗੀ। ਖੁਦ ਐਸ਼ਵਰਿਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਫਿਲਮ ਨਾਲ ਜੁੜੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਆਪਣੇ ਅਤੇ ਸੰਜੇ ਦੇ ਰਿਸ਼ਤੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੰਜੇ ਦੇ ਬਿਨਾਂ ਬੋਲੇ ਹੀ ਸਮਝ ਜਾਂਦੀ ਹੈ ਕਿ ਉਹ ਫਿਲਮ 'ਚ ਕਿਹੋ ਜਿਹਾ ਸੀਨ ਚਾਹੁੰਦੇ ਹਨ। ਦੱਸਣਯੋਗ ਹੈ ਕਿ ਐਸ਼ ਨੇ ਸੰਜੇ ਨਾਲ ਹੁਣ ਤੱਕ ਤਿੰਨ ਫਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ ਉਨ੍ਹਾਂ ਦੀ ਪਹਿਲੀ ਸੁਪਰਹਿਟ ਫਿਲਮ 'ਹਮ ਦਿਲ ਦੇ ਚੁਕੇ ਸਨਮ', 'ਦੇਵਦਾਸ' ਅਤੇ 'ਗੁਜ਼ਾਰਿਸ਼' ਸ਼ਾਮਲ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਐਸ਼ਵਰਿਆ ਰਾਏ ਸੰਜੇ ਲੀਲਾ ਭੰਸਾਲੀ Aishwarya Rai Sanjay Leela Bhansali