ਮੁੰਬਈ— ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਆਪਣੀ ਭੈਣ ਸ਼ਾਹੀਨ ਨਾਲ ਨਵੇਂ ਘਰ 'ਚ ਸ਼ਿਫਟ ਹੋ ਚੁੱਕੀ ਹੈ। ਉਸ ਨੇ ਆਪਣੇ ਘਰ ਦੀ ਡਿਜ਼ਾਈਨਿੰਗ ਨੂੰ ਲੈ ਕੇ ਹਰ ਛੋਟੀ ਵੱਡੀ ਚੀਜ਼ ਦਾ ਖਿਆਲ ਰੱਖਿਆ ਹੈ। ਉਸ ਨੇ ਆਪਣੇ ਘਰ ਨੂੰ ਵਿਕਾਸ ਬਹਿਲ ਦੀ ਪਤਨੀ ਰਿਚਾ ਤੋਂ ਡਿਜ਼ਾਈਨ ਕਰਵਾਇਆ ਹੈ।
ਆਲੀਆ ਨਿਰਦੇਸ਼ਕ ਵਿਕਾਸ ਬਹਿਲ ਦੀ ਪਤਨੀ ਰਿਚਾ ਨਾਲ ਫਿਲਮ 'ਸ਼ਾਨਦਾਰ' ਦੌਰਾਨ ਮਿਲੀ ਸੀ। ਮੁਲਾਕਾਤ ਤੋਂ ਬਾਅਦ ਆਲੀਆ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਘਰ ਨੂੰ ਰਿਚਾ ਤੋਂ ਹੀ ਡਿਜ਼ਾਈਨ ਕਰਵਾਏਗੀ। ਕੰਗਨਾ ਰਨੌਤ ਦਾ ਵੀ ਨਵਾਂ ਘਰ ਰਿਚਾ ਨੇ ਹੀ ਡਿਜ਼ਾਈਨ ਕੀਤਾ ਹੈ।
ਜ਼ਿਕਰਯੋਗ ਹੈ ਆਲੀਆ ਆਪਣੇ ਘਰ 'ਚ ਹਰ ਛੋਟੀ ਵੱਡੀ ਚੀਜ਼ ਦਾ ਖਿਆਲ ਰੱਖਿਆ ਹੈ। ਉਸ ਨੇ ਰਿਚਾ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦਾ 'ਘਰ ਮਾਡਰਨ ਸਟਾਇਲ' ਦਾ ਨਾ ਹੋਵੇ ਸਗੋਂ 'ਪੁਰਾਣੇ ਸਟਾਇਲ' ਦਾ ਹੋਵੇ ਅਤੇ ਨਿਊਯਾਰਕ ਮੰਮਟੀ ਵਰਗਾ ਮਹਿਸੂਸ ਕਰਾਉਣ ਵਾਲਾ ਹੋਵੇ।''