FacebookTwitterg+Mail

ਅਰਿਜੀਤ 5 ਲੱਖ ਫੀਸ ਲੈਣ ਵਾਲੇ ਬਣੇ ਸਭ ਤੋਂ ਮਹਿੰਗੇ ਗਾਇਕ

arijit singh
17 April, 2017 02:22:39 PM
ਮੁੰਬਈ— ਬਾਲੀਵੁੱਡ ਦੇ ਰੋਮਾਂਟਿਕ ਗਾਇਕ ਅਰਿਜੀਤ ਸਿੰਘ ਦਾ ਨਵਾਂ ਗਾਣਾ 'ਮਰਸੀ' ਨੂੰ ਰਿਲੀਜ਼ ਹੋਣ ਦੇ ਬਾਅਦ 48 ਘੰਟੇ 'ਚ ਹੀ ਡੇਢ ਕਰੋੜ ਵਿਊਜ਼ ਮਿਲੇ ਹਨ। 14 ਦਿਨ 'ਚ ਯੂਟਿਊਬ 'ਤੇ ਇਸ ਨੂੰ 2.70 ਕਰੋੜ ਵਾਰ ਦੇਖਿਆ ਗਿਆ। ਖਾਸ ਗੱਲ ਇਹ ਹੈ ਕਿ ਉਹ ਬਾਕੀ ਗਾਇਕਾਵਾਂ ਨਾਲੋਂ ਸਭ ਤੋਂ ਮਹਿੰਗੇ ਗਾਇਕ ਬਣ ਗਏ ਹਨ। ਦਰਅਸਲ ਦੱਸਣਾ ਚਾਹੁੰਦੇ ਹਾਂ ਕਿ ਫੀਸ ਦੇ ਮਾਮਲੇ 'ਚ ਅਰਿਜੀਤ ਸਭ ਤੋਂ ਅੱਗੇ ਹਨ। ਉਹ ਇਕ ਗਾਣੇ ਲਈ 5 ਲੱਖ ਤੋਂ ਵੱਧ ਫੀਸ ਲੈ ਰਹੇ ਹਨ।
3 ਸਾਲ 'ਚ ਗਾਏ 215 ਗਾਣੇ
► ਅਰਿਜੀਤ ਤਿੰਨ ਸਾਲ 'ਚ ਹਿੰਦੀ 'ਚ ਲਗਭਗ 150 ਗੀਤ ਗਾ ਚੁੱਕੇ ਹਨ। ਬੰਗਲਾ, ਤੇਲਗੂ, ਗੁਜਰਾਤੀ ਦੇ ਉਨ੍ਹਾਂ ਨੇ 65 ਗੀਤ ਗਾਏ ਹਨ। ਟੀ. ਵੀ. ਦੇ 10 ਜਿੰਗਲ ਵੀ ਗਾਏ ਹਨ। ਸਟੇਜ਼ ਸ਼ੋਅ ਲਈ ਪੂਰੀ ਟੀਮ ਸਮੇਤ ਉਹ ਡੇਢ ਕਰੋੜ ਤੱਕ ਫੀਸ ਲੈਂਦੇ ਹਨ। ਇਸ 'ਚੋਂ ਅਰਿਜੀਤ ਨੂੰ 45 ਲੱਖ ਰੁਪਏ ਮਿਲਦੇ ਹਨ। ਉਨ੍ਹਾਂ ਦੇ ਪੰਜ ਗੀਤ ਚਾਰਟਬਾਸਟਰ 'ਚ ਸ਼ਾਮਲ ਹੋਏੇ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਸਾਰੇ ਗੀਤ ਹੁਣ ਤੱਕ ਸੁਪਰਹਿੱਟ ਰਹੇ ਹਨ। ਉਨ੍ਹਾਂ ਨੇ ਫਿਲਮ 'ਆਸ਼ਿਕੀ-2' ਦਾ ਗੀਤ 'ਤੁਮ ਹੀ ਹੈ', ਐ ਦਿਲ ਹੈ ਮੁਸ਼ਕਿਲ' ਦਾ ਚੰਨਾ ਮੇਰੀਆ, 'ਸਿਟੀਲਾਈਟ' ਦਾ 'ਮੁਸਕਰਾਨੇ' ਵਰਗੇ ਕਈ ਗੀਤ ਗਾਏ।

Tags: Arijit SinghMercysingeryoutubeਅਰਿਜੀਤ ਸਿੰਘਮਰਸੀਗਾਇਕਯੂਟਿਊਬ