FacebookTwitterg+Mail

ਮਹਿੰਦੀ ਸੈਰੇਮਨੀ ਤੋਂ ਲੈ ਕੇ ਵਿਦਾਈ ਤੱਕ ਦੇਖੋ ਐਸ਼ਵਰਿਆ-ਅਭਿਸ਼ੇਕ ਦੀ ਖੂਬਸੂਰਤ 'Wedding Album'

    9/21
20 April, 2017 05:55:10 PM
ਮੁੰਬਈ— ਜਿਵੇਂ ਕਿ ਮਿਸ ਵਰਲਡ ਅਤੇ ਬਾਲਵੁੱਡ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਦਾਕਾਰ ਅਭਿਸ਼ੇਕ ਬੱਚਨ ਦੇ ਵਿਆਹ ਨੂੰ ਅੱਜ 10 ਸਾਲ ਹੋ ਗਏ ਹਨ। ਇਸ ਖੂਬਸੂਰਤ ਜੋੜੇ ਦਾ ਵਿਆਹ ਅੱਜ ਦੇ ਦਿਨ 20 ਅਪ੍ਰੈਲ, 2007 'ਚ ਹੋਇਆ। ਇਨ੍ਹਾਂ ਦਾ ਵਿਆਹ ਬੱਚਨ ਪਰਿਵਾਰ ਦੇ ਬੰਗਲੇ 'ਪ੍ਰਤੀਕਸ਼ਾ' 'ਚ ਪੂਰੇ-ਰਸਮਾਂ ਰਿਵਾਜ਼ਾਂ ਨਾਲ ਹੋਇਆ ਅਤੇ ਰਿਸੈਪਸ਼ਨ ਤਾਜ ਹੋਟਲ 'ਚ ਹੋਈ ਸੀ। ਵਿਆਹ ਦੇ ਸਮੇਂ ਐਸ਼ਵਰਿਆ ਰਾਏ ਦੀ ਉਮਰ 33 ਸਾਲ ਸੀ, ਜਦੋਂਕਿ ਅਭਿਸ਼ੇਕ ਬੱਚਨ ਦੀ ਉਮਰ 31 ਸਾਲ ਸੀ। ਅੱਜ ਇਹ ਦੋਵੇਂ 5 ਸਾਲ ਦੀ ਬੇਟੀ 'ਅਰਾਧਿਆ' ਦੇ ਮਾਤਾ-ਪਿਤਾ ਹਨ।
ਦੱਸਣਾ ਚਾਹੁੰਦੇ ਹਾਂ ਕਿ 2002 'ਚ ਅਭਿਸ਼ੇਕ ਅਤੇ ਕਰਿਸ਼ਮਾ ਕਪੂਰ ਦੀ ਮੰਗਣੀ ਹੋਈ ਸੀ, ਪਰ 2003 'ਚ ਇਹ ਰਿਸ਼ਤਾ ਟੁੱਟ ਕੇ ਬਿਖਰ ਗਿਆ ਸੀ। ਇਸ ਤੋਂ ਬਾਅਦ ਅਭਿਸ਼ੇਕ-ਐਸ਼ਵਰਿਆ ਦੀ ਫਿਲਮ 'ਢਾਈ ਅੱਖਰ ਪ੍ਰੇਮ ਕੇ' (2002) , 'ਕੁਝ ਨਾ ਕਹੋ' (2003) 'ਚ ਇਕੱਠੇ ਕੰਮ ਕੀਤਾ, ਪਰ ਉਸ ਸਮੇਂ ਉਨ੍ਹਾਂ ਵਿਚਕਾਰ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਸੀ। ਦੋਵਾਂ ਦੀ ਨਜ਼ਦੀਕੀਆਂ ਫਿਲਮ 'ਬੰਟੀ ਔਰ ਬਬਲੀ' ਦੇ 'ਕਜ਼ਰਾ ਰੇ..' ਗਾਣੇ ਦੀ ਸ਼ੂਟਿੰਗ ਦੌਰਾਨ ਵਧੀਆਂ। ਇਹ ਫਿਲਮ 2005 'ਚ ਰਿਲੀਜ਼ ਹੋਈ ਸੀ। ਫਿਰ ਇਸ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਉਮਰਾਓ ਜਾਨ'(2006) ਅਤੇ 'ਗੁਰੂ' (2007) ਨੇ ਇਨ੍ਹਾਂ 'ਚ ਹੋਰ ਵੀ ਜ਼ਿਆਦਾ ਨੇੜਤਾਂ ਵਧੀ। ਮੀਡੀਆ ਨੂੰ ਦਿੱਤੀ ਇਕ ਇੰਟਰਵਿਊ 'ਚ ਅਭਿਸ਼ੇਕ ਨੇ ਦੱਸਿਆ ਸੀ ਕਿ ਫਿਲਮ 'ਗੁਰੂ' ਦੇ ਪ੍ਰੀਮੀਅਰ ਤੋਂ ਬਾਅਦ, ਹੋਟਲ ਦੀ ਇਕ ਬਾਲਕਨੀ 'ਚ ਉਨ੍ਹਾਂ ਨੇ ਐਸ਼ਵਰਿਆਨੂੰ ਪ੍ਰਪੋਜ਼ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਕਿਹਾ, 'ਮੈਂ ਐਸ਼ਵਰਿਆ ਨੂੰ ਪ੍ਰਪੋਜ਼ ਕਰਨ ਸਮੇਂ ਥੋੜ੍ਹਾ ਘਬਰਾਹਟ (ਨਰਵਸ) ਮਹਿਸੂਸ ਕਰ ਰਿਹਾ ਸੀ, ਪਰ ਹਿੰਮਤ ਕਰਕੇ ਮੈਂ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ, ਪਰ ਐਸ਼ਵਰਿਆ ਨੇ 'ਹਾਂ' ਕਰਨ 'ਚ ਇਕ ਸੈਕੰਡ ਵੀ ਨਹੀਂ ਲਾਇਆ।'
ਐਸ਼ਵਰਿਆ ਦੀ ਕੁੰਡਲੀ 'ਚ ਸੀ ਮੰਗਲ ਦੋਸ਼
► ਕੁਝ ਅਜਿਹੀਆਂ ਵੀ ਖ਼ਬਰਾਂ ਆ ਰਹੀਆਂ ਸਨ ਕਿ ਵਿਆਹ ਤੋਂ ਪਹਿਲਾ ਬੱਚਨ ਪਰਿਵਾਰ ਅਮਰ ਸਿੰਘ ਨਾਲ ਵਾਰਾਨਸੀ ਦੇ ਸੰਕਟ ਮੋਚਨ ਅਤੇ ਵਿਸ਼ਵਨਾਥ ਮੰਦਿਰ 'ਚ ਵਿਸ਼ੇਸ਼ ਪੂਜਾ ਲਈ ਗਏ ਸਨ। ਐਸ਼ਵਰਿਆ ਦੀ ਕੁੰਡਲੀ 'ਚ ਮੰਗਲ ਦੋਸ਼ ਸੀ, ਜਿਸ ਦੇ ਨਿਵਾਰਨ ਲਈ ਬੱਚਨ ਪਰਿਵਾਰ ਨੇ ਪੂਜਾ ਪਾਠ ਕਰਵਾਈ ਸੀ। ਇਸ ਤੋਂ ਬਾਅਦ 20 ਅਪ੍ਰੈਲ, 2007 'ਚ ਦੋਵਾਂ ਦਾ ਵਿਆਹ ਹੋ ਗਿਆ। ਉਹ ਆਪਣਾ ਹਨੀਮੂਨ ਮਨਾਉਣ ਲਈ ਯੂਰਪ 'ਚ ਗਏੇ। ਫਿਲਹਾਲ ਉਹ ਦੋਵੇ ਹੁਣ ਆਪਣੀ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ।

Tags: Aishwarya RaimarriageAbhishek BachchanMiss Worldਐਸ਼ਵਰਿਆ ਰਾਏਵਿਆਹਅਭਿਸ਼ੇਕ ਬੱਚਨਮਿਸ ਵਰਲਡ