ਮੁੰਬਈ— ਕੱਲ ਮੁੰਬਈ ਦੇ ਤਾਜ ਹੋਟਲ 'ਚ ਐੱਚ. ਟੀ. ਮੋਸਟ ਸਟਾਈਲਿਸਟ ਐਵਾਰਡਸ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਦੀਪਿਕਾ ਪਾਦੁਕੋਣ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਸਿਧਾਰਥ ਮਲਹੋਤਰਾ, ਤਾਪਸੀ ਪਨੂੰ, ਕਾਜੋਲ, ਅਜੇ ਦੇਵਗਨ ਤੇ ਰਾਣੀ ਮੁਖਰਜੀ ਸਮੇਤ ਕਈ ਵੱਡੇ ਸਿਤਾਰੇ ਪਹੁੰਚੇ। ਇਸ ਸਮਾਰੋਹ 'ਚ ਦੀਪਿਕਾ ਦੀ ਇਕ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ਤਸਵੀਰ 'ਚ ਦੀਪਿਕਾ ਪਾਦੁਕੋਣ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਨਾਲ ਨਜ਼ਰ ਆ ਰਹੀ ਹੈ। ਦੋਵੇਂ ਹੱਸਦੀਆਂ ਨਜ਼ਰ ਆ ਰਹੀਆਂ ਹਨ ਤੇ ਆਪਸ 'ਚ ਕੁਝ ਗੱਲਬਾਤ ਕਰ ਰਹੀਆਂ ਹਨ।
ਦੱਸਣਯੋਗ ਹੈ ਕਿ ਦੀਪਿਕਾ ਤੇ ਰਣਬੀਰ ਇਕ-ਦੂਜੇ ਨੂੰ ਕਾਫੀ ਸਮੇਂ ਤਕ ਡੇਟ ਕਰ ਚੁੱਕੇ ਹਨ ਪਰ ਬ੍ਰੇਕਅੱਪ ਤੋਂ ਬਾਅਦ ਵੀ ਰਣਬੀਰ ਦੀ ਮਾਂ ਨਾਲ ਦੀਪਿਕਾ ਦਾ ਰਿਸ਼ਤਾ ਬਦਲਿਆ ਨਹੀਂ ਹੈ, ਇਹ ਤਸਵੀਰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ। ਇਸ ਸਮਾਰੋਹ 'ਚ ਦੀਪਿਕਾ ਕਾਲੇ ਰੰਗ ਦੀ ਡਰੈੱਸ ਪਹਿਨ ਕੇ ਪਹੁੰਚੀ ਸੀ ਤੇ ਕਾਫੀ ਖੂਬਸੂਰਤ ਲੱਗ ਰਹੀ ਸੀ।