FacebookTwitterg+Mail

ਬਰਥਡੇ ਸਪੈਸ਼ਲ : 'ਡਰਟੀ ਪਿਕਚਰ' ਨੇ ਅਦਾਕਾਰਾ ਵਿਦਿਆ ਨੂੰ ਦਿੱਤੀ ਨਵੀਂ ਪਛਾਣ

dirty picture vidya balan
01 January, 2019 03:22:48 PM

ਨਵੀਂ ਦਿੱਲੀ—ਬਾਲੀਵੁੱਡ ਨੂੰ ਮਸ਼ਹੂਰ ਫਿਲਮਾਂ ਦੇਣ ਵਾਲੀ ਅਦਾਕਾਰਾ ਵਿਦਿਆ ਬਾਲਨ 1 ਜਨਵਰੀ ਨੂੰ 40ਵਾਂ ਜਨਮਦਿਨ ਮਨ੍ਹਾ ਰਹੀ ਹੈ। 'ਲਗੇ ਰਹੋ ਮੁੰਨਾਬਾਈ' , 'ਤੁਮਾਰੀ ਸੁੱਲੂ ਅਤੇ ਬੇਗਮ ਜਾਨ' ਵਰਗੀਆਂ ਫਿਲਮਾਂ ਦੇਣ ਵਾਲੀ ਅਦਾਕਾਰਾ ਵਿਦਿਆ ਬਾਲਨ ਟੀ.ਵੀ. ਸ਼ੋਅ 'ਹਮ ਪਾਂਚ ਮੇ' 'ਚ ਕੰਮ ਕਰ ਚੁੱਕੀ ਹੈ। ਅਦਾਕਾਰਾ ਵਿਦਿਆ ਨੇ ਸਾਲ 2005 'ਚ ਫਿਲਮ 'ਪਰਿਣੀਤਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। 

Punjabi Bollywood Tadka
ਸਾਲ 2011 'ਚ ਆਈ ਫਿਲਮ 'ਡਰਟੀ ਪਿਕਚਰ' ਵਿਦਿਆ ਬਾਲਨ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਰਹੀ ਸੀ। ਇਸ ਫਿਲਮ ਲਈ ਵਿਦਿਆ ਨੂੰ ਨੈਸ਼ਨਲ ਐਵਾਰਡ ਤੱਕ ਮਿਲਿਆ ਸੀ। ਮਿਲਨ ਲੁਥਰਾ ਦੀ ਇਸ ਫਿਲਮ 'ਚ ਵਿਦਿਆ ਨੇ ਸਿਲਕ ਸਿਮਤਾ ਦੇ ਕੈਰੇਕਟਰ 'ਚ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।

Punjabi Bollywood Tadka
ਅਦਾਕਾਰਾ ਨੇ ਇਸ ਫਿਲਮ ਲਈ ਆਪਣਾ ਭਾਰ ਵੀ ਵਧਾਇਆ ਸੀ। ਵਿਦਿਆ ਬਾਲਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਆਪਣੀ ਫੈਮਿਲੀ ਤੋਂ ਆਗਿਆ ਲੈਣ ਦੇ ਬਾਅਦ ਹੀ ਉਸ ਨੇ ਇਸ ਫਿਲਮ ਨੂੰ ਹਾਂ ਕਹੀ ਸੀ। ਵਿਦਿਆ ਬਾਲਨ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਨੇ ਇਹ ਫਿਲਮ ਦੇਖੀ ਤਾਂ ਉਨ੍ਹਾਂ ਦਾ ਰਿਐਕਸ਼ਨ ਕਿਸ ਤਰ੍ਹਾਂ ਸੀ। 
ਅਦਾਕਾਰਾ ਵਿਦਿਆ ਮੁਤਾਬਕ ਜਦੋਂ ਮੈਨੂੰ ਇਸ ਫਿਲਮ ਦਾ ਆਫਰ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਦੱਸਿਆ ਇਹ ਇਕ ਬੋਲਡ ਫਿਲਮ ਹੈ। ਇਸ ਫਿਲਮ 'ਚ ਕਾਫੀ ਸਕਿਨ ਸ਼ੋਅ ਕਰਨੀ ਹੋਵੇਗੀ। ਵਿਦਿਆ ਮੁਤਾਬਕ ਉਨ੍ਹਾਂ ਦੇ ਘਰ ਵਾਲਿਆਂ ਨੇ ਫਿਲਮ ਕਰਨ ਦੀ ਆਗਿਆ ਦੇ ਦਿੱਤੀ। 

Punjabi Bollywood Tadka
ਵਿਦਿਆ ਦੇ ਪਿਤਾ ਪੀ.ਆਰ. ਬਾਲਨ ਨੇ ਦੱਸਿਆ ਕਿ ਜਦੋਂ ਅਸੀਂ ਫਿਲਮ ਦੇਖੀ ਤਾਂ ਸਾਨੂੰ ਬਿਲਕੁੱਲ ਵੀ ਬੁਰਾ, ਸ਼ਰਮਿੰਦਗੀ ਨਹੀਂ ਮਹਿਸੂਸ ਹੋਈ। ਮੈਨੂੰ ਇਕ ਪਿਤਾ ਹੋਣ ਦੇ ਨਾਤੇ ਆਪਣੀ ਧੀ 'ਤੇ ਮਾਣ ਹੈ। ਇਹ ਫਿਲਮ ਹਿੱਟ ਰਹੀ ਅਤੇ ਉਸ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ। 

Punjabi Bollywood Tadka
ਵਿਦਿਆ ਬਾਲਨ ਨੇ ਇਸ ਫਿਲਮ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਸੀਰੁੱਦੀਨ ਸ਼ਾਹ ਦੇ ਨਾਲ ਕਾਫੀ ਬੋਲਡ ਸੀਨ ਦਿੱਤੇ ਸਨ। ਇਸ 'ਤੇ ਵਿਦਿਆ ਨੇ ਕਿਹਾ ਕਿ ਮੈਂ ਨਸੀਰੁੱਦੀਨ ਸ਼ਾਹ ਨਾਲ ਪਹਿਲਾਂ ਵੀ ਕੰਮ ਕਰ ਚੁੱਕੀ ਹਾਂ। ਮੈਂ ਬੋਲਡ ਸੀਨ ਕਰਦੇ ਹੋਏ ਬਿਲਕੁੱਲ ਵੀ ਅਨਕੰਫਰਟੇਬਲ ਨਹੀਂ ਸੀ।


Tags: Dirty PictureBirthday Specialvidya balanmovies

About The Author

Aarti dhillon

Aarti dhillon is content editor at Punjab Kesari