FacebookTwitterg+Mail

'ਟ੍ਰਿਪਲ ਐਕਸ...' ਦਾ ਟ੍ਰੇਲਰ ਹੋਇਆ ਰਿਲੀਜ਼, ਬਾਲੀਵੁੱਡ ਦੀ 'ਮਸਤਨੀ' ਦਾ ਦਿਖਿਆ ਐਕਸ਼ਨ ਅਵਤਾਰ

17 October, 2016 10:24:35 AM
ਮੁੰਬਈ— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਵਿਨ ਡੀਜ਼ਲ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'xxx...' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ 'ਚ ਦੀਪਿਕਾ ਐਕਸ਼ਨ ਅਵਤਾਰ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਫਿਲਮ ਦੇ ਇਕ ਸੀਨ 'ਚ ਤਾਂ ਦੀਪਿਕਾ ਵਿਨ ਡੀਜ਼ਲ ਦੇ ਪੇਟ 'ਤੇ ਪਿਸਟਲ ਰੱਖਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਫਿਲਮ ਦਾ ਇਕ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਦੀਪਿਕਾ ਸਿਰਫ 10 ਮਿੰਟ ਲਈ ਦਿਖੀ ਸੀ, ਜਿਸ ਕਾਰਨ ਦੀਪਿਕਾ ਦੇ ਪ੍ਰਸ਼ੰਸਕ ਕਾਫੀ ਨਾਰਾਜ਼ ਹੋਏ ਸਨ।
ਜ਼ਿਕਰਯੋਗ ਹੈ ਕਿ ਦੀਪਿਕਾ ਇਸ ਫਿਲਮ 'ਚ ਕਿ ਸ਼ਿਕਾਰਨ ਅਤੇ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ 'ਚ ਮਸ਼ਹੂਰ ਅਦਾਕਾਰ ਨੀਨਾ ਡੋਬਰੇਵ ਅਤੇ ਰੂਬੀ ਰੋਜ਼ ਵੀ ਨਜ਼ਰ ਆਉਣਗੀਆਂ। ਇਸ ਫਿਲਮ 'ਚ ਵਿਨ ਡੀਜ਼ਲ ਐੱਨ.ਐੱਸ.ਏ. ਏਜੰਟ ਦਾ ਕਿਰਦਾਰ ਨਿਭਾਅ ਰਹੇ ਸੈਮੂਏਲ ਐੱਲ ਜੈਕਸਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਨੀਨਾ ਡੋਬਰੇਵ ਇਕ ਮਖੌਲੀਏ ਟੈਕਨੀਕਲ ਐਕਸਪਰਟ ਅਤੇ ਰੂਬੀ ਰੋਜ਼ ਇਕ ਸ਼ੂਟਰ ਦੇ ਕਿਰਦਾਰ 'ਚ ਦਿਖਣਗੀਆਂ। ਅਮਰੀਕੀ ਨਿਰਦੇਸ਼ਕ ਡੀਜੇ ਕਾਰੂਸੋ ਦੀ ਫਿਲਮ 'ਟ੍ਰਿਪਲ ਐਕਸ ਦਿ ਰਿਟਰਨ ਆਫ ਜ਼ੈਂਡਰ ਕੇਜ' ਫਿਲਮ ਦੀ ਸਕ੍ਰਿਪਟ ਸਕਾਟ ਫ੍ਰੈਜੀਅਰ ਨੇ ਲਿਖੀ ਹੈ। ਇਹ ਫਿਲਮ 20 ਜਨਵਰੀ, 2017 'ਚ ਰਿਲੀਜ਼ ਹੋਵੇਗੀ।

Tags: ਟ੍ਰਿਪਲ ਐਕਸਟ੍ਰੇਲਰਰਿਲੀਜ਼xxxtrailerrelease