ਮੁੰਬਈ— ਰਣਧੀਰ ਕਪੂਰ ਦਾ ਜਨਮਦਿਨ ਮਨਾਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਰਣਬੀਰ ਕਪੂਰ, ਸੈਫ ਅਲੀ ਖਾਨ ਤੇ ਉਨ੍ਹਾਂ ਦੀ ਬੇਟੀ ਸਾਰਾ ਅਲੀ ਖਾਨ ਸਮੇਤ ਪੂਰਾ ਕਪੂਰ ਖਾਨਦਾਰ ਸ਼ਸ਼ੀ ਕਪੂਰ ਦੇ ਘਰ ਰਾਤ ਦੇ ਖਾਣੇ ਲਈ ਪਹੁੰਚਿਆ। ਇਸ ਦੌਰਾਨ ਅਯਾਨ ਮੁਖਰਜੀ ਵੀ ਮੌਜੂਦ ਸਨ।
ਇਥੇ ਮਜ਼ੇਦਾਰ ਇਹ ਸੀ ਕਿ ਕਰਿਸ਼ਮਾ ਕਪੂਰ ਆਪਣੇ ਬੁਆਏਫਰੈਂਡ ਨਾਲ ਪਹੁੰਚੀ ਸੀ। ਦੋਵੇਂ ਜਦੋਂ ਇਕੱਠੇ ਗੱਡੀ 'ਚ ਜਾ ਰਹੇ ਸਨ, ਉਸ ਦੌਰਾਨ ਇਹ ਤਸਵੀਰਾਂ ਖਿੱਚੀਆਂ ਗਈਆਂ। ਇਨ੍ਹਾਂ ਤਸਵੀਰਾਂ ਤੋਂ ਇਹ ਤਾਂ ਸਾਫ ਹੋ ਜਾਂਦਾ ਹੈ ਕਿ ਕਰਿਸ਼ਮਾ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਜਨਤਕ ਕਰ ਦਿੱਤਾ ਹੈ। ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਵੀ ਇਸ ਪਾਰਟੀ 'ਚ ਪਹੁੰਚੀ।
ਜਦੋਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਸਨ, ਉਸ ਸਮੇਂ ਸਾਰਾ ਫੋਨ 'ਤੇ ਰੁੱਝੀ ਹੋਈ ਸੀ। ਸੈਫ ਅਲੀ ਖਾਨ ਇਥੇ ਕਲੀਨ ਸ਼ੇਵ ਲੁੱਕ 'ਚ ਨਜ਼ਰ ਆਏ। ਕਰੀਨਾ ਕਪੂਰ ਵੀ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਅੱਗੇ ਕਲਿਕ ਕਰਕੇ ਦੇਖੋ ਪਾਰਟੀ ਤੋਂ ਬਾਅਦ ਦੀਆਂ ਕੁਝ ਤਸਵੀਰਾਂ।