ਮੁੰਬਈ— ਬਾਲੀਵੁੱਡ ਅਭਿਨੇਤਰੀ ਪ੍ਰਿੰਟੀ ਜ਼ਿੰਟਾ ਇਨ੍ਹੀ ਦਿਨੀਂ ਫੋਟੋਗ੍ਰਾਫਰਾਂ ਤੋਂ ਕਾਫੀ ਪਰੇਸ਼ਾਨ ਹੈ। ਹੁਣੇ ਜਿਹੇ 'ਚ ਉਨ੍ਹਾਂ ਨੇ ਟਵੀਟ ਕਰ ਕੇ ਆਪਣੀ ਨਾਰਾਜ਼ਗੀ ਨੂੰ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ, ''ਮੁੰਬਈ ਤੋਂ ਬਾਹਰ ਨਿਕਲਣਾ ਮਜ਼ੇਦਾਰ ਨਹੀਂ ਹੈ। ਫੋਟੋਗ੍ਰਾਫਰ ਤਸਵੀਰਾਂ ਲੈਣ ਲਈ ਸਾਡੇ ਉਪਰ ਝੱਪਟ ਪੈਂਦੇ ਹਨ। ਕੋਈ ਵੀ ਫੋਟੋਗ੍ਰਾਫਰ ਨਿਰਮਤਾ ਨਾਲ ਤਸਵੀਰਾਂ ਲੈਣ ਦੀ ਬੇਨਤੀ ਨਹੀਂ ਕਰਦਾ ਸਗੋਂ ਉਹ ਸਾਨੂੰ ਡਰਾ ਦਿੰਦੇ ਹਨ।''
ਜ਼ਿਕਰਯੋਗ ਹੈ ਕਿ ਪ੍ਰਿੰਟੀ ਜ਼ਿੰਟਾ ਦਾ ਵਿਆਹ ਇਸ ਸਾਲ 'ਚ ਜੀਨ ਗੁਡਐਨਫ ਦੇ ਨਾਲ 28 ਫਰਵਰੀ ਨੂੰ ਹੋਇਆ ਸੀ। ਉਨ੍ਹਾਂ ਮੁਤਾਬਕ ਫੋਟੋਗ੍ਰਾਫਰਾਂ ਨੂੰ ਨਿਮਰਤਾ ਤੇ ਦਇਆ ਨਾਲ ਤਸਵੀਰਾਂ ਲੈਣੀਆਂ ਚਾਹੀਦੀਆਂ ਹਨ।