ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਤੇ ਪ੍ਰੇਮੀ ਰਣਵੀਰ ਸਿੰਘ ਆਪਣੇ ਸਟਾਈਲ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਰਣਵੀਰ ਆਪਣੀ ਭੈਣ ਰਿਤਿਕਾ ਭਵਨਾਨੀ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਹੋਏ। ਇਸ ਦੌਰਾਨ ਉਹ ਸਿਲਵਰ ਸ਼ਾਈਨੀ ਜੈਕਟ ਤੇ ਗੋਗਲਜ਼ ਪਹਿਨੇ ਹੋਏ ਨਜ਼ਰ ਆਈ ਤਾਂ ਉੱਥੇ ਉਨ੍ਹਾਂ ਦੀ ਭੈਣ ਸਿੰਪਲ ਲੁੱਕ 'ਚ ਨਜ਼ਰ ਆਈ।
ਉਨ੍ਹਾਂ ਦਾ ਇਹ ਗੈਟਅੱਪ ਬਹੁਤ ਅਜੀਬ ਸੀ। ਮੀਡੀਆ ਦੇ ਕੈਮਰਿਆਂ ਨੂੰ ਦੇਖਣ ਤੋਂ ਬਾਅਦ ਰਣਵੀਰ ਨੇ ਹੱਥ ਦਿਖਾਉਂਦੇ ਹੋਏ ਚੀਅਰਅੱਪ ਕੀਤਾ। ਜਾਣਕਾਰੀ ਮੁਤਾਬਕ ਰਣਵੀਰ ਆਪਣੀ ਭੈਣ ਰਿਤਿਕਾ ਦੇ ਬਹੁਤ ਕਰੀਬ ਹਨ। ਉਨ੍ਹਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਈ ਵਾਰ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਇਕ ਨਹੀਂ ਬਲਕਿ 2-2 ਮਾਵਾਂ ਹਨ।
ਇੱਥੇ ਦੱਸਣਯੋਗ ਹੈ ਕਿ ਰਣਵੀਰ ਆਪਣੀ ਮਾਂ ਅੰਜੂ ਭਵਨਾਨੀ ਨੂੰ ਵੱਡੀ ਮੰਮੀ ਕਹਿੰਦੇ ਹਨ ਤੇ ਆਪਣੀ ਵੱਡੀ ਭੈਣ ਰਿਤਿਕਾ ਨੂੰ ਲਿਟਿਲ ਮੌਮ ਕਹਿੰਦੇ ਹਨ। ਜ਼ਿਕਰਯੋਗ ਹੈ ਕਿ ਰਣਵੀਰ ਬਹੁਤ ਜਲਦ 'ਪਦਮਾਵਤੀ' 'ਚ 'ਅਲਾਊਦੀਨ ਖਿਲਜੀ' ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ਪਰ ਅੱਜਕਲ ਸ਼ਹਿਰ-ਸ਼ਹਿਰ ਇਸ ਫਿਲਮ ਨੂੰ ਲੈ ਕੇ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਫਿਲਮ 'ਚ 'ਪਦਮਾਵਤੀ' ਦੇ ਰੋਲ 'ਚ ਦੀਪਿਕਾ ਪਾਦੁਕੋਣ ਦਿਖਾਈ ਦੇਵੇਗੀ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਕੀਤੀ ਜਾਵੇਗੀ।