FacebookTwitterg+Mail

ਆਪਣੇ ਤੋਂ ਵੱਡੀ ਉਮਰ ਦੇ ਸ਼ਖਸ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਹੈ ਸੈਲੇਨਾ

relationship with the older man would be selena gomez
28 November, 2015 05:31:05 PM
ਲਾਸ ਏਂਜਲਸ- ਗਾਇਕਾ ਤੇ ਅਭਿਨੇਤਰੀ ਸੈਲੇਨਾ ਗੋਮੇਜ਼ ਹੁਣ ਜ਼ਿਆਦਾ ਉਮਰ ਦੇ ਕਿਸੇ ਸ਼ਖਸ ਨਾਲ ਰਿਸ਼ਤਾ ਬਣਾਉਣ ਲਈ ਤਿਆਰ ਹੈ। ਖਬਰਾਂ ਮੁਤਾਬਕ 23 ਸਾਲਾ ਗਾਕਾ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਪਰਿਪੱਕ ਸ਼ਖਸ ਨਾਲ ਰਿਸ਼ਤਾ ਬਣਾਉਣ ਲਈ ਤਿਆਰ ਹੈ। ਨਾਲ ਹੀ ਉਸ ਨੂੰ ਇਹ ਡਰ ਵੀ ਹੈ ਕਿ ਉਸ ਦੀ ਉਮਰ ਘੱਟ ਦਿਖਦੀ ਹੈ, ਜੋ ਉਸ ਦੀ ਇਸ ਇੱਛਾ 'ਚ ਰੁਕਾਵਟ ਬਣ ਸਕਦੀ ਹੈ।
ਸੈਲੇਨਾ ਦੇ ਲੰਮੇ ਸਮੇਂ ਤਕ 21 ਸਾਲਾ ਜਸਟਿਨ ਬੀਬਰ ਨਾਲ ਪ੍ਰੇਮ ਸਬੰਧ ਸਨ। ਸੈਲੇਨਾ ਨੇ ਕਿਹਾ, 'ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਂ 16 ਸਾਲ ਦੀ ਲੱਗਦੀ ਹਾਂ, ਜੋ ਇਕ ਬੇਕਾਰ ਗੱਲ ਹੈ ਕਿਉਂਕਿ ਮੈਂ ਇਕ ਵੱਡੀ ਉਮਰ ਦੇ ਸ਼ਖਸ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਹਾਂ।' ਇਸ ਸਾਲ ਦੀ ਸ਼ੁਰੂਆਤ 'ਚ ਸੈਲੇਨਾ ਦੇ ਸੰਗੀਤ ਨਿਰਮਾਤਾ ਜੇਡ ਨਾਲ ਰਿਸ਼ਤੇ 'ਚ ਹੋਣ ਦੀਆਂ ਖਭਰਾਂ ਵੀ ਆਈਆਂ ਸਨ ਪਰ ਇਹ ਸਿਰਫ ਅਫਵਾਹ ਹੀ ਨਿਕਲੀ।

Tags: ਸੈਲੇਨਾ ਗੋਮੇਜ਼ ਰਿਸ਼ਤਾ Selena Gomez Relation