ਮੁੰਬਈ— ਸੰਗੀਤਾ ਬਿਜਲਾਨੀ ਨੇ 1980 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ ਪਰ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਜ਼ਿਆਦਾ ਉਹ ਸਲਮਾਨ ਖਾਨ ਨਾਲ ਅਫੇਅਰ ਦੇ ਚਲਦਿਆਂ ਸੁਰਖੀਆਂ 'ਚ ਰਹੀ ਸੀ। ਜਾਸਿਮ ਖਾਨ ਦੀ ਬੁੱਕ 'ਬੀਂਗ ਸਲਮਾਨ' 'ਚ ਕੀਤੇ ਗਏ ਦਾਅਵੇ ਦੀ ਮੰਨੀਏ ਤਾਂ ਸਲਮਾਨ ਨੂੰ ਉਸ ਦੇ ਪਰਿਵਾਰ ਕੋਲੋਂ ਸੰਗੀਤਾ ਨਾਲ ਵਿਆਹ ਦੀ ਮਜ਼ਰੂਰੀ ਮਿਲ ਗਈ ਸੀ ਪਰ ਇਸ ਵਿਚਾਲੇ ਕੁਝ ਅਜਿਹਾ ਹੋ ਗਿਆ ਕਿ ਉਨ੍ਹਾਂ ਦਾ ਵਿਆਹ ਟੁੱਟ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਦੀਆਂ ਸੋਮੀ ਅਲੀ ਨਾਲ ਵਧਦੀਆਂ ਨਜ਼ਦੀਕੀਆਂ ਕਾਰਨ ਸੰਗੀਤਾ ਨੇ ਉਸ ਨਾਲ ਰਿਸ਼ਤਾ ਤੋੜ ਲਿਆ ਸੀ। ਉਥੇ ਸਲਮਾਨ ਨਾਲ ਅਫੇਅਰ ਖਤਮ ਹੋਣ ਤੋਂ ਬਾਅਦ ਸੰਗੀਤਾ ਨੇ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ ਨਾਲ ਵਿਆਹ ਕਰਵਾ ਲਿਆ ਸੀ।
ਫਿਲਹਾਲ ਸੰਗੀਤਾ ਨੂੰ ਕਾਫੀ ਸਮਾਂ ਹੋ ਗਿਆ ਹੈ ਸਲਮਾਨ ਨਾਲ ਬ੍ਰੇਕਅੱਪ ਤੇ ਫਿਲਮਾਂ ਤੋਂ ਦੂਰ ਰਹਿੰਦੇ ਹੋਏ ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੰਗੀਤਾ ਅੱਜ ਵੀ ਉਨੀ ਹੀ ਖੂਬਸੂਰਤ ਲੱਗਦੀ ਹੈ, ਜਿੰਨੀ ਉਹ ਪਹਿਲਾਂ ਲੱਗਦੀ ਸੀ। ਸੰਗੀਤਾ ਬਿਜਲਾਨੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਫਿਟਨੈੱਸ ਲਈ ਉਹ ਖਾਸ ਡਾਈਟ ਫਾਲੋਅ ਕਰਦੀ ਹੈ। ਇਹੀ ਨਹੀਂ, ਇਸ ਦੇ ਨਾਲ ਉਹ ਯੋਗਾ ਤੇ ਮੈਡੀਟੇਸ਼ਨ ਵੀ ਕਰਦੀ ਹੈ।