ਮੁੰਬਈ—ਬਾਲੀਵੁੱਡ 'ਚ ਕਾਫੀ ਦਿਨਾਂ ਤੋਂ ਚਰਚਾ ਹੈ ਕਿ ਸ਼ਾਹਿਦ ਕਪੂਰ ਨੇ ਕੰਗਨਾ ਰਣੌਤ ਨਾਲ ਕਿਸੇ ਵੀ ਮੌਕੇ 'ਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ। ਇੰਨਾ ਹੀ ਨਹੀਂ ਉਹ ਆਉਣ ਵਾਲੀਆਂ ਫਿਲਮਾਂ 'ਚ ਸਹਿ-ਕਲਾਕਾਰ ਸੈਫ ਅਲੀ ਖ਼ਾਨ ਨਾਲ ਕਿਸੇ ਵੀ ਤਰ੍ਹਾਂ ਦੇ ਫਿਲਮ ਪ੍ਰਮੋਸ਼ਨ 'ਚ ਹਿੱਸਾ ਨਹੀਂ ਲੈਣਗੇ, ਪਰ ਸ਼ਾਹਿਦ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਫਵਾ ਦਾ ਖੰਡਨ ਕਰਦੇ ਹੋਏ ਕਿਹਾ ਕਿ ਰੰਗੂਨ ਵਿਸ਼ਾਲ ਭਾਰਦਵਾਜ ਦੀ ਫਿਲਮ ਹੈ, ਜਿਨ੍ਹਾਂ ਨਾਲ ਮੈਂ ਪਹਿਲਾਂ ਵੀ ਦੋ ਵਾਰ ਫਿਲਮਾਂ 'ਚ ਕੰਮ ਕਰ ਚੁੱਕਾ ਹਾਂ। ਮੈਨੂੰ ਕੰਗਨਾ ਜਾਂ ਸੈਫ ਕਿਸੇ ਨਾਲ ਵੀ ਫਿਲਮ ਦਾ ਪ੍ਰਮੋਸ਼ਨ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੈ, ਸਾਡੇ 'ਚ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ।