ਨਵੀਂ ਦਿੱਲੀ—ਅਦਾਕਾਰਾ ਸੋਨਾਲੀ ਬੇਂਦਰੇ ਨੇ ਐਤਵਾਰ ਰਾਤ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਸ਼ਨ ਮਨਾਇਆ। ਇਸ ਸੈਲੇਬਿਰੇਸ਼ਨ ਦੇ ਦੋ ਖਾਸ ਕਾਰਨ ਰਹੇ। ਪਹਿਲਾਂ ਨਵੇਂ ਸਾਲ ਦਾ ਸੈਲੀਬਰੇਸ਼ਨ, ਦੂਜਾ ਸੋਨਾਲੀ ਬੇਂਦਰੇ ਦਾ ਜਨਮਦਿਨ। 1 ਜਨਵਰੀ ਨੂੰ ਪੈਦਾ ਹੋਈ ਸੋਨਾਲੀ ਦੇ ਲਈ ਸਾਲ 2018 ਬਹੁਤ ਹੈਰਾਨੀਜਨਕ ਰਿਹਾ। ਕੈਂਸਰ ਵਰਗੀ ਭਿਆਨਕ ਬੀਮਾਰੀ ਹੋਣ ਦੀ ਖਬਰ ਨੇ ਸੋਨਾਲੀ ਅਤੇ ਉਸ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਦਿੱਤਾ ਸੀ ਪਰ ਸੋਨਾਲੀ ਨੇ ਪੂਰੀ ਹਿੰਮਤ ਦੇ ਨਾਲ ਇਸ ਮੁਸ਼ਕਿਲ ਸਮੇਂ ਦਾ ਸਾਹਮਣਾ ਕੀਤਾ।
ਸੋਨਾਲੀ ਬੇਂਦਰੇ ਦੀ ਬਰਥਡੇ ਪਾਰਟੀ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਚਰਚਾ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਅਤੇ ਸੁਜੈਨ ਖਾਨ ਰਹੇ। ਜਨਮਦਿਨ ਤੋਂ ਇਕ ਦਿਨ ਪਹਿਲਾਂ ਸੋਨਾਲੀ ਨੇ ਕੈਂਸਰ ਦੇ ਦੌਰਾਨ ਟ੍ਰੀਟਮੈਂਟ ਨਾਲ ਜੁੜਿਆ ਅਨੁਭਵ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਸੋਨਾਲੀ ਨੇ ਦੱਸਿਆ ਕਿ ਕਿੰੰਝ ਕੀਮੋਥੈਰਿਪੀ ਦੇ ਲਈ ਉਨ੍ਹਾਂ ਨੂੰ ਆਪਣੇ ਵਾਲਾਂ ਨੂੰ ਕਟਵਾਉਣਾ ਪਿਆ। ਨਿਊਯਾਰਕ 'ਚ ਲੰਬੇ ਸਮੇਂ ਤੱਕ ਚੱਲੇ ਇਲਾਜ ਤੋਂ ਬਾਅਦ ਸੋਨਾਲੀ ਬੇਂਦਰੇ ਆਪਣੇ ਘਰ ਮੁੰਬਈ ਆ ਗਈ ਹੈ।
ਸੋਨਾਲੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ ਇਹ ਸਫਰ ਬਹੁਤ ਵਿਆਪਕ ਸੀ ਅਤੇ ਇਸ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਕਿਉਂਕਿ ਹੁਣ ਮੇਰੇ ਬਾਲ ਹੌਲੀ-ਹੌਲੀ ਵਾਪਸ ਆ ਰਹੇ ਹਨ ... ਤਾਂ ਸ਼ਾਇਦ ਮੈਂ ਸਾਲ 2019 'ਚ ਇਹ ਹੋਰ ਬਲੋਅ-ਡਰਾਈ ਲਈ ਤਿਆਰ ਹਾਂ। ਆਪਣੀ ਸਿਹਤ ਸਰੀਰ ਅਤੇ ਉਸ ਦੀਆਂ ਸਮਰੱਥਾਵਾਂ ਨਾਲ ਪਿਆਰ ਕਰਨ ਨੂੰ ਲੈ ਕੇ ਉਸ ਦੀ ਲੜਨ ਅਤੇ ਜ਼ਖਮਾਂ ਨੂੰ ਭਰਨ ਦੀ ਸਮਰੱਥਾ ਤੱਕ ਅਤੇ ਉਨ੍ਹਾਂ ਲੋਕਾਂ ਤੱਕ ਜੋ ਲਗਾਤਾਰ ਮੇਰੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਚੀਜ਼ਾਂ ਤੱਕ ਜੋ ਜ਼ਿੰਦਗੀ 'ਚ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਬਹੁਤ ਹੀ ਸੁਖੀ ਅਤੇ ਖੁਸ਼ਹਾਲ 2019 ਦੀ ਕਾਮਨਾ ਕਰਦੀ ਹਾਂ।
ਦੱਸ ਦੇਈਏ ਕਿ ਅਮਰੀਕਾ 'ਚ ਜਿਸ ਸਮੇਂ ਉਸ ਦਾ ਇਲਾਜ ਚੱਲ ਰਿਹਾ ਸੀ ਤਾਂ ਅਦਾਕਾਰ ਪ੍ਰਿਯੰਕਾ ਚੋਪੜਾ ਸਮੇਤ ਤਮਾਮ ਸੈਲੀਬਰੇਸ਼ਨ ਉਸ ਨੂੰ ਮਿਲਣ ਪਹੁੰਚੇ ਸਨ। ਅਦਾਕਾਰ ਅਨੁਪਮ ਖੇਰ ਨੇ ਵੀ ਸੋਨਾਲੀ ਨਾਲ ਮੁਲਾਕਾਤ ਕੀਤੀ।