ਮੁੰਬਈ— ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੇ ਚਾਚੇ ਦੀ ਲੜਕੀ ਸੋਨਮ ਕਪੂਰ ਨੂੰ ਲੈ ਕੇ ਬੇਹੱਦ ਪ੍ਰੋਟੈਕਟਿਵ ਹਨ। ਅਰਜੁਨ ਨੇ ਕਿਹਾ ਕਿ, ''ਸੋਨਮ ਮੇਰੀ ਪਸੰਦੀਦਾ ਚਚੇਰੀ ਭੈਣ ਹੈ। ਅਸੀਂ ਦੋਵੇਂ ਬਰਾਬਰ ਉਮਰ ਦੇ ਹਾਂ, ਦੋਵੇਂ ਇਕੋ ਸਕੂਲ ਵਿਚ ਪੜ੍ਹੇ ਅਤੇ ਸ਼ੁਰੂਆਤ ਤੋਂ ਹੀ ਮੈਂ ਉਸ ਨੂੰ ਲੈ ਕੇ ਬਹੁਤ ਰੱਖਿਆਤਮਕ ਹਾਂ ਅਤੇ ਉਹ ਮੇਰੀ ਜ਼ਿੰਦਗੀ ਵਿਚ ਹਮੇਸ਼ਾ ਇੰਝ ਹੀ ਰਹੇਗੀ।''
ਅਰਜੁਨ ਨੇ ਕਿਹਾ ਕਿ, ''ਮੈਂ ਸਿਨੇਮਾ ਨੂੰ ਪਿਆਰ ਕਰਦਾ ਹਾਂ ਅਤੇ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰਦੇ ਰਹਿਣ ਦੀ ਇੱਛਾ ਨੂੰ ਮਹਿਸੂਸ ਕਰਦਾ ਹਾਂ।
ਇਕ ਪਰਿਵਾਰ ਦੇ ਰੂਪ ਵਿਚ ਅਸੀਂ ਸਿਨੇਮਾ ਨੂੰ ਪਿਆਰ ਕਰਦੇ ਹਾਂ ਅਤੇ ਪਰਿਵਾਰ ਵਿਚ ਮੈਂ ਇਕ ਚੀਜ਼ ਸਿੱਖੀ ਹੈ ਕਿ ਇਸ ਨਾਲ ਫਰਕ ਨਹੀਂ ਪੈਂਦਾ ਕਿ ਤੁਹਾਨੂੰ ਕਿੰਨੀ ਵਾਰ ਇਥੇ ਆਉਣ ਅਤੇ ਰਹਿਣ ਦੀ ਲੋੜ ਹੈ।
ਹਮੇਸ਼ਾ ਦਰਸ਼ਕਾਂ ਦੀ ਸੇਵਾ ਲਈ ਰਹੋ ਕਿਉਂਕਿ ਉਹ ਤੁਹਾਨੂੰ ਬਣਾਉਂਦੇ ਹਨ। ਉਹ ਦਰਸ਼ਕ ਹੀ ਹਨ, ਜਿਨ੍ਹਾਂ ਕਾਰਨ ਅੱਜ ਅਸੀਂ ਇਥੇ ਹਾਂ।''