ਮੁੰਬਈ— ਬਾਲੀਵੁੱਡ ਅਭਿਨੇਤਰੀ ਡਾਇਨਾ ਪੇਂਟੀ ਦਾ ਕਹਿਣਾ ਹੈ ਕਿ ਉਹ ਆਪਣੀ ਪਹਿਲੀ ਫਿਲਮ 'ਕੌਕਟੇਲ' ਤੋਂ ਬਾਅਦ ਫਿਲਮ ਸਾਈਨ ਕਰਨ 'ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਡਾਇਨਾ ਪੇਂਟੀ ਲੰਬੇ ਸਮੇਂ ਬਾਅਦ 'ਹੈਪੀ ਭਾਗ ਜਾਏਗੀ' ਫਿਲਮ 'ਚ ਨਜ਼ਰ ਆਵੇਗੀ। ਡਾਇਨਾ ਨੇ ਕਿਹਾ, ''ਮੈਨੂੰ ਕਾਫੀ ਆਫਰ ਆ ਰਹੇ ਸਨ ਪਰ ਮੈਨੂੰ ਫਿਲਮ ਸਾਈਨ ਕਰਨ ਦੀ ਕੋਈ ਜਲਦੀ ਨਹੀਂ ਸੀ ਅਤੇ ਮੈਂ ਸਹੀ ਆਫਰ ਦਾ ਇੰਤਜ਼ਾਰ ਕਰ ਰਹੀ ਸੀ। 'ਹੈਪੀ ਭਾਗ ਜਾਏਗੀ' ਦੀ ਸਕ੍ਰਿਪਟ ਕੁਝ ਵੱਖ ਹੈ, ਇਸ ਲਈ ਮੈਂ ਇਸ ਨੂੰ ਕਰਨ ਦਾ ਫੈਸਲਾ ਕੀਤਾ।''