FacebookTwitterg+Mail

ਗੋਲਡੀ ਮਸਾਲੇ ਦੇ ਬ੍ਰਾਂਡ ਅੰਬੈਸੇਡਰ ਹੁਣ ਸਲਮਾਨ ਖਾਨ

salman khan
10 March, 2019 10:18:01 AM

ਮੁੰਬਈ (ਬਿਊਰੋ) — ਭਾਰਤ ਦੀ ਮੰਨੀ-ਪ੍ਰਮੰਨੀ ਅਤੇ ਪ੍ਰਸਿੱਧ ਇਕਲੌਤੀ ਕੰਪਨੀ ਗੋਲਡੀ ਉਦਯੋਗ ਸਮੂਹ ਨੇ ਆਪਣੇ ਉਤਪਾਦਾਂ ਦੀ ਵਿਕਰੀ ਤੇ ਵਿਸਤਾਰ ਵਿਸ਼ਵ ਪੱਧਰ 'ਤੇ ਕਰਨ ਦੀ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਕੰਪਨੀ ਦੇ ਨਿਰਦੇਸ਼ਕ ਸੁਰਿੰਦਰ ਗੁਪਤਾ ਤੇ ਸੋਮ ਗੋਇਨਕਾ ਨੇ ਕਿਹਾ ਕਿ ਭਾਰਤੀ ਫਿਲਮ ਜਗਤ ਦੇ ਨੰਬਰ-1 ਸੁਪਰ ਹੀਰੋ ਸਲਮਾਨ ਖਾਨ ਨੂੰ ਬ੍ਰਾਂਡ ਅੰਬੈਸੇਡਰ ਦੇ ਰੂਪ 'ਚ ਆਪਣੇ ਨਾਲ ਜੋੜਿਆ ਗਿਆ ਹੈ।

ਗੋਲਡੀ ਘੱਟ ਮੁੱਲ 'ਤੇ ਉੱਚ ਕੁਆਲਿਟੀ ਦੇਣ ਦੀ ਰਵਾਇਤ ਕਾਇਮ ਰੱਖਦਿਆਂ ਮਸਾਲਿਅਆਂ ਦੇ ਨਾਲ ਹੀ ਲਗਭਗ 125 ਉਤਪਾਦ ਤੇ 600 ਪੈਕਿੰਗ ਨਾਲ ਗਾਹਕਾਂ ਦੀ ਸੇਵਾ ਲਈ ਤੱਤਪਰ ਰਹੀ ਹੈ। ਪ੍ਰਸਿੱਧ ਫਿਲਮ ਅਦਾਕਾਰ ਸਲਮਾਨ ਖਾਨ ਜੋ ਕਿ ਨਿੱਜੀ ਰੂਪ ਨਾਲ ਲੋਕਾਂ 'ਚ ਪ੍ਰਭਾਵਸ਼ਾਲੀ ਹੈ ਤੇ ਸਾਂਝੇ ਪਰਿਵਾਰ ਨਾਲ ਸਬੰਧ ਰੱਖਦੇ ਹਨ, ਨੇ ਗੋਲਡੀ ਦੇ ਗਾਹਕਾਂ ਪ੍ਰਤੀ ਪਿਆਰ ਤੇ ਆਪਣੇਪਣ ਦੀ ਪੂਰੀ ਝਲਕ ਦਿਖਾਉਂਦੇ ਹੋਏ ਗੋਲਡੀ ਮਸਾਲਿਆਂ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਅਪਣਾਉਣ ਦੀ ਪੇਸ਼ਕਸ਼ ਕੀਤੀ ਹੈ।


Tags: Goldiee Masala Salman Khan Brand ambassador Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.