ਨਵੀਂ ਦਿੱਲੀ—ਜਨਤਕ ਖੇਤਰ ਦੀ ਕੋਲ ਇੰਡੀਆ ਦਾ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜਨਵਰੀ ਸਮੇਂ 'ਚ ਉਤਪਾਦਨ 44 ਕਰੋੜ ਟਨ ਰਿਹਾ ਹੈ। ਹਾਲਾਂਕਿ ਇਹ ਉਸ ਦੇ ਤੈਅ ਟੀਚੇ ਨਾਲ 2.92 ਕਰੋੜ ਟਨ ਹੈ। ਕੋਲ ਇੰਡੀਆ ਨੇ ਇਸ ਸਮੇਂ ਲਈ 46.99 ਕਰੋੜ ਟਨ ਦਾ ਉਤਪਾਦਨ ਦਾ ਟੀਚਾ ਤੈਅ ਕੀਤਾ ਸੀ।
ਜਨਵਰੀ ਇਕੱਲੇ 'ਚ ਕੰਪਨੀ ਦਾ ਉਤਪਾਦਨ 5.67 ਕਰੋੜ ਟਨ ਰਿਹਾ ਹੈ ਜੋ ਉਸ ਦੇ ਤੈਅ ਟੀਚੇ ਨਾਲ 6.33 ਕਰੋੜ ਟਨ ਘੱਟ ਰਿਹਾ ਹੈ। ਵਰਣਨਯੋਗ ਹੈ ਕਿ ਕੁੱਲ ਘਰੇਲੂ ਕੋਲਾ ਉਤਪਾਦਨ 'ਚ ਕੋਲ ਇੰਡੀਆ ਦੀ ਹਿੱਸੇਦਾਰੀ 80 ਫੀਸਦੀ ਤੋਂ ਵੀ ਜ਼ਿਆਦਾ ਹੈ।
ਵਿੱਤੀ ਸਾਲ 2017-18 ਲਈ ਕੋਲ ਇੰਡੀਆ ਨੇ 60 ਕਰੋੜ ਟਨ ਉਤਪਾਦਨ ਦਾ ਟੀਚਾ ਰੱਖਿਆ ਹੈ ਜੋ ਪਿਛਲੇ ਵਿੱਤੀ ਸਾਲ ਦੇ ਉਤਪਾਦਨ ਤੋਂ 8.3 ਫੀਸਦੀ ਜ਼ਿਆਦਾ ਹੈ। ਵਿੱਤੀ ਸਾਲ 2018-19 ਲਈ ਕੰਪਨੀ ਨੇ 77.37 ਕਰੋੜ ਰੁਪਏ ਟਨ ਉਤਪਾਦਨ ਦਾ ਟੀਚਾ ਤੈਅ ਕੀਤਾ ਹੈ। ਕੰਪਨੀ 2019-20 ਤੱਕ ਆਪਣੇ ਉਤਪਾਦਨ ਨੂੰ ਇਕ ਅਰਬ ਟਨ ਪਹੁੰਚਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।