FacebookTwitterg+Mail

ਪੁਰਾਣੀਆਂ ਮੋਬਾਇਲ ਕੰਪਨੀਆਂ ਦੇ ਗਾਹਕ ਘਟੇ

old mobile companies customers reduced
24 October, 2017 12:02:50 AM

ਨਵੀਂ ਦਿੱਲੀ (ਭਾਸ਼ਾ)-ਦੂਰਸੰਚਾਰ ਖੇਤਰ 'ਚ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਲੈ ਕੇ ਕੰਪਨੀਆਂ 'ਚ ਜਾਰੀ ਜੰਗ ਦਰਮਿਆਨ ਸਤੰਬਰ ਮਹੀਨੇ 'ਚ ਏਅਰਟੈੱਲ ਨੂੰ ਛੱਡ ਕੇ ਸਾਰੀਆਂ ਪ੍ਰਮੁੱਖ ਪੁਰਾਣੀਆਂ ਮੋਬਾਇਲ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਕੁਲ ਮਿਲਾ ਕੇ 19 ਲੱਖ ਤੋਂ ਜ਼ਿਆਦਾ ਘਟੀ ਹੈ। 
ਦੇਸ਼ 'ਚ ਮੋਬਾਇਲ ਗਾਹਕਾਂ ਦੀ ਕੁਲ ਗਿਣਤੀ ਸਤੰਬਰ ਮਹੀਨੇ ਦੇ ਅਖੀਰ 'ਚ 94.66 ਕਰੋੜ ਰਹੀ ਜੋ ਅਗਸਤ ਦੇ ਮੁਕਾਬਲੇ 19.33 ਲੱਖ ਦੀ ਗਿਰਾਵਟ ਵਿਖਾਉਂਦੀ ਹੈ। ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਦਾ ਕਹਿਣਾ ਹੈ ਕਿ ਸਮੁੱਚੇ ਦੇਸ਼ 'ਚ ਮੋਬਾਇਲ ਗਾਹਕਾਂ ਦੀ ਗਿਣਤੀ ਸਤੰਬਰ ਮਹੀਨੇ 'ਚ 94,66,09,770 ਰਹੀ ਜੋ ਅਗਸਤ ਮਹੀਨੇ 'ਚ 94,85,43,107 ਰਹੀ ਸੀ। ਸੰਗਠਨ ਅਨੁਸਾਰ ਸਤੰਬਰ ਦੇ ਇਨ੍ਹਾਂ ਅੰਕੜਿਆਂ 'ਚ ਰਿਲਾਇੰਸ ਜਿਓ ਅਤੇ ਮੁੰਬਈ ਤੇ ਦਿੱਲੀ 'ਚ ਸੇਵਾ ਦੇ ਰਹੀ ਸਰਕਾਰੀ ਖੇਤਰ ਦੀ ਐੱਮ. ਟੀ. ਐੱਨ. ਐੱਲ. ਦੇ ਗਾਹਕਾਂ ਦੀ ਅਗਸਤ ਮਹੀਨੇ ਦੀ ਗਿਣਤੀ ਦੇ ਉਤਾਰ-ਚੜ੍ਹਾਅ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਅੰਕੜਿਆਂ ਅਨੁਸਾਰ ਮੋਬਾਇਲ ਗਾਹਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਸਤੰਬਰ ਮਹੀਨੇ 'ਚ ਭਾਰਤੀ ਏਅਰਟੈੱਲ 29.80 ਫ਼ੀਸਦੀ ਬਾਜ਼ਾਰ ਭਾਗੀਦਾਰੀ ਦੇ ਨਾਲ ਸਿਖਰ 'ਤੇ ਰਹੀ। ਇਸ ਦੌਰਾਨ ਉਸ ਦੇ ਗਾਹਕਾਂ ਦੀ ਗਿਣਤੀ ਲਗਭਗ 10 ਲੱਖ ਵਧ ਕੇ 28.20 ਕਰੋੜ ਹੋ ਗਈ। ਉਥੇ ਹੀ ਵੋਡਾਫੋਨ 20.74 ਕਰੋੜ ਗਾਹਕਾਂ ਦੇ ਨਾਲ ਦੂਜੇ ਅਤੇ 19 ਕਰੋੜ ਗਾਹਕਾਂ ਦੇ ਨਾਲ ਆਈਡੀਆ ਤੀਸਰੇ ਸਥਾਨ 'ਤੇ ਰਹੀ। 
ਖਾਸ ਗੱਲ ਤਾਂ ਇਹ ਹੈ ਕਿ ਬੀਤੇ ਮਹੀਨੇ 'ਚ ਪੁਰਾਣੀਆਂ ਦੂਰਸੰਚਾਰ ਕੰਪਨੀਆਂ 'ਚੋਂ ਸਿਰਫ ਏਅਰਟੈੱਲ ਦੇ ਹੀ ਗਾਹਕ ਵਧੇ। ਬਾਕੀ ਪ੍ਰਮੁੱਖ ਪੁਰਾਣੀਆਂ ਕੰਪਨੀਆਂ ਦੇ ਗਾਹਕਾਂ ਦੀ ਗਿਣਤੀ ਘੱਟ ਹੋਈ ਹੈ।


Tags: customers companies ਗਾਹਕ ਕੰਪਨੀਆਂ