ਮੁੰਬਈ — ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਖ਼ਬਰ ਮਿਲਦੇ ਹੀ ਪੂਰੇ ਦੇਸ਼ 'ਚ ਅੱਗ ਵਾਂਗ ਫੈਲ ਗਈ। ਸੁਸ਼ਾਂਤ ਨੇ ਕਥਿਤ ਤੌਰ 'ਤੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਹਰ ਕੋਈ ਹੈਰਾਨ ਹੈ ਕਿ ਉਸਨੇ ਅਜਿਹਾ ਕਿਉਂ ਕੀਤਾ। ਸੁਸ਼ਾਂਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ 'ਤੇ ਟੀ.ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਛਾਪ ਛੱਡੀ ਹੈ। ਉਸਨੇ ਹੁਣ ਤੱਕ ਆਪਣੇ ਛੋਟੇ ਜਿਹੇ ਕਰੀਅਰ 'ਚ ਬਹੁਤ ਘੱਟ ਫਿਲਮਾਂ ਕੀਤੀਆਂ ਅਤੇ ਸਾਰੀਆਂ ਸਫਲ ਰਹੀਆਂ। ਉਸਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਤੇ ਬਣੀ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ।
'ਐਮਐਸ ਧੋਨੀ' ਨੇ ਕੀਤੀ ਸੀ 220 ਕਰੋੜ ਦੀ ਕਮਾਈ ਕੀਤੀ
ਸੁਸ਼ਾਂਤ ਸਿੰਘ ਰਾਜਪੂਤ ਨਾ ਸਿਰਫ ਇਕ ਵਧੀਆ ਅਦਾਕਾਰ ਸੀ ਸਗੋਂ ਇਕ ਮਹਾਨ ਡਾਂਸਰ ਅਤੇ ਟੀ.ਵੀ. ਹੋਸਟ ਵੀ ਸੀ। ਉਹ ਇੱਕ ਫਿਲਮ ਲਈ 5 ਤੋਂ 7 ਕਰੋੜ ਲੈਂਦਾ ਸੀ। ਇਸ ਦੇ ਨਾਲ ਹੀ ਇਸ਼ਤਿਹਾਰਬਾਜ਼ੀ ਲਈ ਉਹ 1 ਕਰੋੜ ਰੁਪਏ ਤੱਕ ਚਾਰਜ ਕਰਦਾ ਸੀ। ਉਸਨੇ ਕਈ ਅਚੱਲ ਸੰਪਤੀ ਵਿਚ ਵੀ ਨਿਵੇਸ਼ ਕੀਤਾ. ਉਸਦੀ ਕੁੱਲ ਜਾਇਦਾਦ 80 ਲੱਖ ਡਾਲਰ ਯਾਨੀ 60 ਕਰੋੜ ਰੁਪਏ ਤੋਂ ਜ਼ਿਆਦਾ ਸੀ। ਉਨ੍ਹਾਂ ਦੀ ਫਿਲਮ ਐਮ.ਐਸ. ਧੋਨੀ ਨੇ ਲਗਭਗ 220 ਕਰੋੜ ਦੀ ਕਮਾਈ ਕੀਤੀ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮਾਂ, ਇਸ਼ਤਿਹਾਰਾਂ ਅਤੇ ਨਿਵੇਸ਼ਾਂ ਰਾਹੀਂ ਕਰੋੜਾਂ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ- 8 ਸਾਲ ਪ੍ਰੀਮੀਅਮ ਜਮ੍ਹਾ ਹੋਇਆ ਹੈ ਤਾਂ ਕੋਈ ਵੀ ਬੀਮਾ ਕੰਪਨੀ ਕਲੇਮ ਦੇਣ ਤੋਂ ਨਹੀਂ ਕਰ ਸਕਦੀ ਇਨਕਾਰ
ਸੁਸ਼ਾਂਤ ਕੋਲ ਸੀ ਕਾਰ ਅਤੇ ਬਾਈਕ ਦੀ ਪੂਰੀ ਫਲੀਟ
ਬਾਲੀਵੁੱਡ ਦੀਆਂ ਹੋਰ ਮਸ਼ਹੂਰ ਹਸਤੀਆਂ ਦੀ ਤਰ੍ਹਾਂ ਸੁਸ਼ਾਂਤ ਮੁੰਬਈ ਦੇ ਇੱਕ ਮਹਿੰਗੇ ਇਲਾਕੇ ਬਾਂਦਰਾ 'ਚ ਇੱਕ ਆਲੀਸ਼ਾਨ ਘਰ ਵਿਚ ਰਹਿੰਦੇ ਸਨ। ਸੁਸ਼ਾਂਤ ਨੂੰ ਕਾਰ ਅਤੇ ਬਾਈਕ ਦਾ ਵੀ ਬਹੁਤ ਸ਼ੌਕ ਸੀ। ਉਸ ਕੋਲ ਕਾਰਾਂ ਦੀ ਪੂਰੀ ਫਲੀਟ ਸੀ। ਇਸ ਵਿਚ ਮਸੇਰਾਟੀ ਕਵਾਟਰੋਪੋਰਤੇ, ਲੈਂਡ ਰੋਵਰ ਰੇਂਜ ਰੋਵਰ ਐਸਯੂਵੀ, ਬੀਐਮਡਬਲਯੂ ਦੇ 1300 ਆਰ ਮੋਟਰਸਾਈਕਲ ਅਤੇ ਹੋਰ ਕਈ ਕਾਰਾਂ ਸ਼ਾਮਲ ਹਨ। ਉਸ ਦੀ ਹਰ ਫਿਲਮ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਸੀ। ਅਜਿਹੀ ਸਥਿਤੀ ਵਿਚ ਉਸ ਦੀਆਂ ਫੀਸਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਸੀ। ਬਾਲੀਵੁੱਡ ਵਿਚ ਆਉਣ ਤੋਂ ਪਹਿਲਾਂ ਉਸਨੇ ਕਈ ਟੀ.ਵੀ. ਸ਼ੋਅ ਵਿਚ ਵੀ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਜੇਕਰ SBI ਦੀ ਆਨਲਾਈਨ ਸੇਵਾ ਵਿਚ ਤੁਹਾਨੂੰ ਵੀ ਆਉਂਦੀ ਹੈ ਕੋਈ ਸਮੱਸਿਆ ਤਾਂ ਇਸ ਤਰ੍ਹਾਂ ਕਰੋ ਸ਼ਿਕਾਇਤ
ਸੁਸ਼ਾਂਤ ਨੇ ਭੌਤਿਕ ਵਿਗਿਆਨ ਦਾ ਨੈਸ਼ਨਲ ਓਲੰਪੀਆਡ ਵੀ ਜਿੱਤਿਆ
21 ਜਨਵਰੀ 1986 ਨੂੰ ਬਿਹਾਰ ਦੇ ਪਟਨਾ ਵਿਚ ਜਨਮੇ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ 2013 ਤੋਂ ਸ਼ੁਰੂ ਕੀਤੀ ਸੀ। 2013 ਵਿਚ ਰਿਲੀਜ਼ ਹੋਈ ਉਸ ਦੀ ਪਹਿਲੀ ਫਿਲਮ 'ਕਾ ਪੋ ਚੀ' ਤੋਂ ਉਹ ਇਕ ਸ਼ਾਨਦਾਰ ਅਦਾਕਾਰ ਵਜੋਂ ਪਛਾਣ ਹੋ ਚੁੱਕੀ ਸੀ। ਉਹ ਪੜ੍ਹਾਈ ਵਿਚ ਵੀ ਬਹੁਤ ਤੇਜ਼ ਸੀ। ਉਸਨੇ ਭੌਤਿਕ ਵਿਗਿਆਨ ਦਾ ਨੈਸ਼ਨਲ ਓਲੰਪੀਆਡ ਵੀ ਜਿੱਤਿਆ। ਅਦਾਕਾਰੀ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਉਸਨੇ ਇੰਜੀਨੀਅਰਿੰਗ ਦੇ ਸਿਰਫ਼ ਤਿੰਨ ਸਾਲ ਪੂਰੇ ਕੀਤੇ। ਉਹ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ ਤੋਂ ਪੜ੍ਹ ਰਿਹਾ ਸੀ।
ਇਹ ਵੀ ਪੜ੍ਹੋ: ਏਅਰਪੋਰਟ ਵਰਗੀਆਂ ਸਹੂਲਤਾਂ ਵਾਲਾ ਇਹ ਰੇਲਵੇ ਸਟੇਸ਼ਨ ਬਣੇਗਾ ਕੋਵਿਡ-19 ਹਸਪਤਾਲ