FacebookTwitterg+Mail

ਨਸੀਰੂਦੀਨ ਨੇ ਵਿਰਾਟ ਨੂੰ ਕਿਹਾ 'ਘਮੰਡੀ', ਇੰਟਰਨੈੱਟ 'ਤੇ ਮਚਿਆ ਘਮਾਸਾਨ

naseeruddin shah and virat kohli
18 December, 2018 12:06:27 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੂੰ ਕੁਝ ਹਫਤੇ ਪਹਿਲੇ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਇਕ ਫੈਨ ਨੂੰ ਭਾਰਤ ਛੱਡ ਕੇ ਚਲੇ ਜਾਣ ਲਈ ਕਹਿ ਦਿੱਤਾ ਸੀ। ਵਿਰਾਟ ਕੋਹਲੀ ਨੇ ਇਹ ਗੱਲ ਇਕ ਪ੍ਰਮੋਸ਼ਨਲ ਵੀਡੀਓ 'ਚ ਆਖੀ ਸੀ। ਉਨ੍ਹਾਂ ਨੇ ਫੈਨ ਨੂੰ ਕਿਹਾ ਸੀ, ''ਜੇਕਰ ਉਸ ਨੂੰ ਭਾਰਤੀ ਖਿਡਾਰੀਆਂ ਦੀ ਤੁਲਨਾ 'ਚ ਵਿਦੇਸ਼ੀ ਤੇ ਆਸਟ੍ਰੇਲੀਅਨ ਬੱਲੇਬਾਜ਼ ਜ਼ਿਆਦਾ ਪਸੰਦ ਹਨ ਤਾਂ ਉਹ ਭਾਰਤ ਛੱਡ ਕੇ ਚੱਲ ਜਾਵੇ।'' ਸੋਸ਼ਲ ਮੀਡੀਆ 'ਤੇ ਲੋਕਾਂ ਦੀ ਆਲੋਚਨਾ ਤੋਂ ਬਾਅਦ ਹੁਣ ਬਾਲੀਵੁੱਡ ਦੇ ਦਿੱਗਜ਼ ਐਕਟਰ ਨਸੀਰੂਦੀਨ ਸ਼ਾਹ ਨੇ ਵੀ ਵਿਰਾਟ ਕੋਹਲੀ ਨੂੰ ਲਤਾੜਦੇ ਹੋਏ ਪੋਸਟ 'ਚ ਲਿਖਿਆ, ''ਵਿਰਾਟ ਕੋਹਲੀ ਦੁਨੀਆ ਦਾ ਸਰਵਸ਼੍ਰੇਸ਼ਠ ਬੱਲੇਬਾਜ਼ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਘਟੀਆ ਵਰਤਾਓ (ਵਿਵਹਾਰ) ਕਰਨ ਵਾਲਾ ਖਿਡਾਰੀ ਵੀ ਹੈ।''

ਦੱਸ ਦੇਈਏ ਕਿ ਸੋਮਵਾਰ ਨੂੰ ਨਸੀਰੂਦੀਨ ਸ਼ਾਹ ਨੇ ਆਪਣੀ ਪੋਸਟ 'ਚ ਲਿਖਿਆ, ''ਸਾਡੀ ਕ੍ਰਿਕਟ ਦੀ ਪ੍ਰਤਿਭਾ ਵਿਰਾਟ ਕੋਹਲੀ ਦੇ ਹੰਕਾਰ (ਘਮੰਡ) ਦੇ ਹੇਠਾ ਦੱਬੀ ਹੋਈ ਹੈ... ਅਤੇ ਉਂਝ ਦੱਸ ਦਿਆ ਕਿ ਮੇਰਾ ਦੇਸ਼ ਛੱਡ ਕੇ ਜਾਣ ਦਾ ਕੋਈ ਇਰਾਦਾ ਨਹੀਂ ਹੈ।'' ਨਸੀਰੂਦੀਨ ਸ਼ਾਹ ਦੀ ਇਸ ਟਿੱਪਣੀ ਤੋਂ ਬਾਅਦ ਹੁਣ ਲੋਕ ਵਿਰਾਟ ਕੋਹਲੀ ਨੂੰ ਟਰੋਲ ਕਰ ਰਹੇ ਹਨ।

Punjabi Bollywood Tadka

ਇਸ ਪੋਸਟ 'ਤੇ ਹੁਣ ਤੱਕ 2 ਲੱਖ ਤੋਂ ਜ਼ਿਆਦਾ ਰਿਐਕਸ਼ਨ ਆ ਚੁੱਕੇ ਹਨ। ਇੰਟਰਨੈੱਟ 'ਤੇ ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕ ਆਪਸ 'ਚ ਭਿੜ ਰਹੇ ਹਨ।

Punjabi Bollywood Tadka


Tags: Naseeruddin Shah Virat Kohli World Worst Behaved Player Australia Test Series

Edited By

Sunita

Sunita is News Editor at Jagbani.