FacebookTwitterg+Mail

ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ 'ਤੇ ਸ਼੍ਰੀ ਰੈੱਡੀ ਨੇ ਲਾਏ ਗੰਭੀਰ ਦੋਸ਼

sri reddy targets sachin tendulkar
12 September, 2018 01:35:45 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਤੈਲਗੂ ਇੰਡਸਟਰੀ ਦੀ ਅਦਾਕਾਰਾ ਸ਼੍ਰੀ ਰੈੱਡੀ ਨੇ ਕਈ ਲੋਕਾਂ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਸ਼੍ਰੀ ਰੈੱਡੀ ਨੇ ਸਭ ਤੋਂ ਪਹਿਲਾਂ ਹੈਦਰਾਬਾਦ 'ਚ ਫਿਲਮ ਚੈਂਬਰ ਦੇ ਬਾਹਰ ਟਾਪਲੈੱਸ ਹੋ ਕੇ ਮੀਡੀਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਕਈ ਮਸ਼ਹੂਰ ਲੋਕਾਂ ਦਾ ਨਾਂ ਲੈ ਕੇ ਉਨ੍ਹਾਂ 'ਤੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਸੀ। ਸ਼੍ਰੀ ਰੈੱਡੀ ਨੇ ਪਵਨ ਕਲੀਆਣ, ਐਕਟਰ ਨਾਨੀ ਅਤੇ ਟਾਲੀਵੁੱਡ ਦੇ ਪ੍ਰੋਡਿਊਸਰ ਸੁਰੇਸ਼ ਬਾਬੂ ਦੇ ਬੇਟੇ ਅਭਿਰਾਮ ਦੁਗੂਬਾਤੀ 'ਤੇ ਕਈ ਗੰਭੀਰ ਦੋਸ਼ ਲਾ ਚੁੱਕੀ ਹੈ।

ਅਭਿਰਾਮ ਨਾਲ ਤਾਂ ਉਸ ਨੇ ਆਪਣੀ ਪਰਸਨਲ ਚੈਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਹੁਣ ਇਕ ਵਾਰ ਫਿਰ ਉਸ ਨੇ ਕਿਸੇ ਨੂੰ ਆਪਣੇ ਨਿਸ਼ਾਨੇ 'ਤੇ ਲਿਆਂਦਾ ਹੈ ਪਰ ਇਸ ਵਾਰ ਸ਼੍ਰੀਰੈੱਡੀ ਨੇ ਜਿਸ ਸਖਸ਼ੀਅਤ ਦਾ ਨਾਂ ਲਿਆ ਹੈ ਉਸ 'ਤੇ ਯਕੀਨ ਕਰਨਾ ਥੋੜ੍ਹਾ ਮੁਸ਼ਕਿਲ ਹੈ। ਸ਼੍ਰੀ ਰੈੱਡੀ ਨੇ ਇਸ ਵਾਰ ਕ੍ਰਿਕੇਟ ਜਗਤ ਦੇ ਭਗਾਵਨ ਆਖੇ ਜਾਣ ਵਾਲੇ ਖਿਡਾਰੀ ਸਚਿਨ ਤੇਂਦੁਲਕਰ ਦਾ ਨਾਂ ਲਿਆ ਹੈ। ਸ਼੍ਰੀ ਰੈੱਡੀ ਨੇ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਪੋਸਟ ਕਰਦੇ ਹੋਏ ਸਚਿਨ ਨੂੰ ਟਾਰਗੇਟ ਕੀਤਾ ਹੈ, ''ਇਕ ਰੋਮਾਂਟਿਕ ਸ਼ਖਸ ਜਿਸ ਨੂੰ ਸਚਿਨ ਤੇਂਦੁਲਕਰ ਕਹਿੰਦੇ ਹਨ, ਜਦੋਂ ਹੈਦਰਾਬਾਦ ਆਇਆ ਤਾਂ ਇਕ ਚਾਰਮਿੰਗ ਕੁੜੀ ਨੇ ਉਸ ਨਾਲ ਰੋਮਾਂਸ ਕੀਤਾ। ਹਾਈ ਪ੍ਰੋਫਾਈਲ ਚਾਮੁੰਡੇਸ਼ਵਰ ਸਵਾਮੀ ਨੇ ਇਸ 'ਚ ਮਿਡਲ ਮੈਨ ਦਾ ਰੋਲ ਕੀਤਾ। ਮਹਾਨ ਆਮਦੀ ਵਧੀਆ ਖੇਡ ਸਕਦਾ ਹੈ,…ਮੇਰਾ ਮਤਲਬ ਠੀਕ ਨਾਲ ਰੋਮਾਂਸ ਕਰ ਸਕਦਾ ਹੈ???''

Punjabi Bollywood Tadka
ਦੱਸ ਦੇਈਏ ਕਿ ਸ਼੍ਰੀ ਨੇ ਜਿਸ ਚਾਰਮਿੰਗ ਗਰਲ ਦਾ ਇਥੇ ਜ਼ਿਕਰ ਕੀਤਾ ਹੈ ਉਹ ਦਾ ਇਸ਼ਾਰਾ ਤੈਲਗੂ ਫਿਮ ਐਕਟਰਸ ਚਾਰਮੀ ਕੌਰ ਵੱਲ ਹੈ। ਇਸ ਤੋਂ ਪਹਿਲਾਂ ਵੀ ਸ਼੍ਰੀ ਰੈੱਡੀ ਆਪਣੇ ਸਨਸਨੀਖੇਜ ਖੁਲਾਸਿਆਂ ਨਾਲ ਖੂਬ ਸੁਰਖੀਆਂ ਬਟੋਰੀਆਂ ਸਨ।


Tags: Sri ReddyTargetsSachin TendulkarNadigar Sangam HyderabadChamunderswariFacebook

Edited By

Sunita

Sunita is News Editor at Jagbani.