FacebookTwitterg+Mail

ਮਸ਼ਹੂਰ ਗਾਇਕ ਬ੍ਰਾਇਨ ਨੂੰ ਦਿੱਲੀ 'ਚ ਨਜ਼ਰ ਆਇਆ ਆਪਣਾ ਪਰਛਾਵਾਂ

bryan adams
16 October, 2018 05:25:22 PM

ਮੁੰਬਈ (ਬਿਊਰੋ)— ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਦਿੱਲੀ ਦੁਨੀਆ ਭਰ 'ਚ ਪਹਿਲੇ ਸਥਾਨ 'ਤੇ ਹੈ। ਇਨ੍ਹੀਂ ਦਿਨੀਂ ਦਿੱਲੀ ਤੇ ਰਾਜਧਾਨੀ  ਦੇ ਨੇੜੇ ਦੇ ਇਲਾਕਿਆਂ 'ਚ ਪ੍ਰਦੂਸ਼ਣ ਵਧਣ ਨਾਲ ਹਾਲਾਤ ਹੋਰ ਬਦਤਰ ਹੋ ਗਏ ਹਨ। ਉੱਥੇ ਹੀ ਕੈਨੇਡਾ ਦੇ ਮਸ਼ਹੂਰ ਗਾਇਕ ਬ੍ਰਾਇਨ ਐਡਮਸ ਵਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਦਿੱਲੀ ਦੇ ਪ੍ਰਦੂਸ਼ਣ ਦੀ ਝਲਕ ਦਿਖਾਈ ਗਈ ਹੈ।

Punjabi Bollywood Tadka
ਦਰਸਅਲ, ਐਡਮਸ ਦਾ ਐਤਵਾਰ ਨੂੰ ਗੁਰੂਗ੍ਰਾਮ 'ਚ ਕੰਸਰਟ ਆਯੋਜਿਤ ਹੋਇਆ ਸੀ, ਜਿਸ ਨੂੰ ਕਾਫੀ ਦਰਸ਼ਕ ਦੇਖਣ ਪਹੁੰਚੇ। ਇਸ ਤੋਂ ਬਾਅਦ ਬ੍ਰਾਇਨ ਨੇ ਆਪਣੀ ਇੰਸਟਾਗ੍ਰਾਮ ਪੋਸਟ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਦਰਸ਼ਕਾਂ 'ਤੇ ਮਿੱਟੀ ਤੇ ਧੂਏ ਦਾ ਪਰਛਾਵਾਂ ਦਿਖਾਈ ਦੇ ਰਿਹਾ ਹੈ। ਐਡਮਸ ਨੇ ਆਪਣੀ ਪੋਸਟ 'ਚ ਲਿਖਿਆ ਕਿ ਉਸ ਨੇ ਪਹਿਲਾਂ ਕਦੇ ਅਜਿਹਾ ਦ੍ਰਿਸ਼ ਨਹੀਂ ਦੇਖਿਆ, ਮੈਜੀਕਲ ਇੰਡੀਆ ਨਮਸਤੇ''।

ਦੱਸਣਯੋਗ ਹੈ ਕਿ ਦਿੱਲੀ 'ਚ ਹਵਾ ਦੀ ਗੁਣਵਤਾ ਦਾ ਪੱਧਰ ਖਤਰਨਾਕ ਹੋ ਚੁੱਕਾ ਹੈ, ਜਿਸ ਨੂੰ ਦੇਖਦੇ ਹੋਏ ਰਾਜਧਾਨੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਐਮਰਜੈਂਸੀ ਕਾਰਵਾਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਹਵਾ ਦੀ ਗੁਣਵੱਤਾ ਖਰਾਬ ਹੋਣ 'ਤੇ ਕੂੜਾ ਸੁੱਟਣ ਵਾਲੀਆਂ ਥਾਵਾਂ 'ਤੇ ਕੂੜਾ ਸਾੜਨਾ ਬੰਦ ਕਰ ਦਿੱਤਾ ਜਾਵੇਗਾ। ਭੱਠੀ ਅਤੇ ਉਦਯੋਗਾਂ 'ਚ ਪ੍ਰਦੂਸ਼ਣ ਰੋਕਥਾਮ ਲਈ ਨਿਯਮਾਂ ਨੂੰ ਲਾਗੂ ਕੀਤਾ ਜਾਵੇਗਾ।


Tags: Bryan Adams Instagram Pollution Consert Shadow Canadian Singer

Edited By

Kapil Kumar

Kapil Kumar is News Editor at Jagbani.