FacebookTwitterg+Mail

ਹੰਸ ਰਾਜ ਹੰਸ ਦੇ ਦਫਤਰ ਦੇ ਬਾਹਰ ਫਾਇਰਿੰਗ ਕਰਨ ਵਾਲਾ ਰੈਸਲਿੰਗ ਕੋਚ ਗ੍ਰਿਫਤਾਰ

delhi firing outside bjp mp hans raj hans office
05 November, 2019 09:15:50 AM

ਨਵੀਂ ਦਿੱਲੀ (ਬਿਊਰੋ) ਮਸ਼ਹੂਰ ਪੰਜਾਬੀ ਗਾਇਕ ਤੇ ਦਿੱਲੀ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਦੇ ਰੋਹਿਣੀ ਸਥਿਤ ਆਫਿਸ ਦੇ ਬਾਹਰ ਇਕ ਕਾਲਜ ਦੇ ਰੈਸਲਿੰਗ ਕੋਚ ਨੇ ਗੋਲੀ ਚਲਾ ਦਿੱਤੀ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ 2 ਗੋਲੀਆਂ ਹਵਾ ਵਿਚ ਵੀ ਚਲਾਈਆਂ ਅਤੇ ਕਾਰ ਰਾਹੀਂ ਫਰਾਰ ਹੋ ਗਿਆ। ਹਾਲਾਂਕਿ ਵਾਰਦਾਤ ਸਮੇਂ ਆਫਿਸ ਬੰਦ ਸੀ। ਇਹ ਜਾਣਕਾਰੀ ਡੀ. ਸੀ. ਪੀ. (ਰੋਹਣੀ) ਐੱਸ. ਡੀ. ਮਿਸ਼ਰਾ ਨੇ ਦਿੱਤੀ ਹੈ।

 

ਦੱਸ ਦਈਏ ਕਿ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਰਾਮੇਸ਼ਵਰ ਪਹਿਲਵਾਨ (51) ਨੂੰ ਕੁਝ ਹੀ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ, ਜੋ ਕਿ ਕਾਫੀ ਨਸ਼ੇ ਵਿਚ ਸੀ। ਉਹ ਬਵਾਨਾ ਦਾ ਰਹਿਣ ਵਾਲਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਇਸਤੇਮਾਲ ਕਾਰ, ਲਾਇਸੈਂਸੀ ਪਿਸਤੌਲ ਅਤੇ ਕਾਰਤੂਸ ਜ਼ਬਤ ਕਰ ਲਏ ਹਨ।


Tags: ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸਗੋਲੀਬਾਰੀBJP MPHans Raj HansFiringOfficeDelhi

Edited By

Sunita

Sunita is News Editor at Jagbani.