FacebookTwitterg+Mail

ਜੇਬ 'ਚ ਰੱਖੋ ਇਹ ਮਾਮੂਲੀ ਚੀਜ਼, ਪੈਸਿਆਂ ਦੀ ਨਹੀਂ ਰਹੇਗੀ ਥੋੜ

dharm
29 December, 2019 02:38:33 PM

ਜਲੰਧਰ(ਬਿਊਰੋ)— ਪੈਸਾ ਇਕ ਅਜਿਹੀ ਚੀਜ਼ ਹੈ ਜਿਸ ਦੀ ਜ਼ਰੂਰਤ ਗਰੀਬ-ਅਮੀਰ ਦੋਵਾਂ ਨੂੰ ਹੁੰਦੀ ਹੈ। ਕਹਿੰਦੇ ਹਨ ਕਿ ਜਿਸ ਕੋਲ ਪੈਸਾ ਨਹੀਂ, ਉਹ ਵਿਅਕਤੀ ਆਪਣੀ ਜ਼ਿੰਦਗੀ 'ਚ ਕੋਈ ਸੁੱਖ-ਸੁਵਿਧਾ ਨਹੀਂ ਪਾ ਸਕਦਾ। ਹਰ ਕੋਈ ਇਸ ਨੂੰ ਪਾਉਣ ਲਈ ਮਿਹਨਤ ਕਰਦਾ ਹੈ ਪਰ ਜ਼ਿਆਦਾਤਰ ਲੋਕਾਂ ਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲ ਪਾਉਂਦਾ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਨਸਾਨ ਅਜਿਹਾ ਕੀ ਕਰੇ। ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਟੋਟਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾਉਣ ਨਾਲ ਤੁਸੀਂ ਕੁਝ ਹੀ ਦਿਨਾਂ 'ਚ ਅਮੀਰ ਹੋ ਜਾਓਗੇ।
Punjabi Bollywood Tadka
ਤਾਂ ਆਓ ਜਾਣਦੇ ਹਾਂ ਉਨ੍ਹਾਂ ਉਪਾਆਂ ਬਾਰੇ 'ਚ ਜਿਸ ਦਾ ਇਸਤੇਮਾਲ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਇਨਸਾਨ ਨੂੰ ਹਰ ਪਾਸਿਓ ਸਿਰਫ ਅਸਫਲਤਾ ਘੇਰ ਲੈਂਦੀ ਹੈ। ਲਸਣ ਦਾ ਇਸਤੇਮਾਲ ਭੋਜਨ 'ਚ ਕੀਤਾ ਜਾਂਦਾ ਹੈ ਪਰ ਜੋਤਿਸ਼ ਸ਼ਾਸਤਰ ਅਨੁਸਾਰ ਲਸਣ ਨਾਲ ਜੁੜੇ ਕੁਝ ਉਪਾਅ ਕਰਨ ਨਾਲ ਜ਼ਿੰਦਗੀ 'ਚ ਧਨ ਦੀ ਬਰਸਾਤ ਹੋ ਸਕਦੀ ਹੈ। ਜੀ ਹਾਂ, ਵਾਸਤੂ ਸ਼ਾਸਤਰ ਅਤੇ ਜੋਤਿਸ਼ ਸ਼ਾਸਤਰ 'ਚ ਲਸਣ ਨੂੰ ਕਿਸਮਤ ਦਾ ਪ੍ਰਤੀਕ ਮੰਨਿਆ ਗਿਆ ਹੈ। ਇਸ 'ਚ ਦੱਸੇ ਗਏ ਇਕ ਉਪਾਅ ਅਨੁਸਾਰ ਜੇਕਰ ਕੋਈ ਵਿਅਕਤੀ ਲਸਣ ਨੂੰ ਆਪਣੀ ਜੇਬ 'ਚ ਰੱਖਦਾ ਹੈ ਤਾਂ ਉਸ ਨੂੰ ਕਦੀ ਵੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਦੇ ਨਾਲ ਹੀ ਉਸ ਨੂੰ ਜ਼ਿੰਦਗੀ 'ਚ ਕਦੀ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ।
Punjabi Bollywood Tadka
ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਤਾਂ ਉਸ ਵਿਅਕਤੀ ਨੂੰ ਸਿਰਹਾਣੇ ਥੱਲੇ ਲਸਣ ਰੱਖ ਕੇ ਸੌਂਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਨੀਂਦ ਚੰਗੀ ਤਰ੍ਹਾਂ ਆਉਣ ਲੱਗਦੀ ਹੈ। ਇਸ ਦੇ ਨਾਲ ਹੀ ਲਸਣ ਨੂੰ ਰੱਖਣ ਨਾਲ ਨਾਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਲੱਗਦਾ ਹੈ।


Tags: DharmVastu Tipsਧਰਮ ਵਾਸਤੂ ਟਿਪਸ

About The Author

manju bala

manju bala is content editor at Punjab Kesari