FacebookTwitterg+Mail

ਵਾਸਤੂ ਅਨੁਸਾਰ ਘਰ ਦੀ ਇਸ ਦਿਸ਼ਾ 'ਚ ਨਹੀਂ ਹੋਣਾ ਚਾਹੀਦਾ ਹਨ੍ਹੇਰਾ

dharm
23 March, 2020 03:32:15 PM

ਜਲੰਧਰ(ਬਿਊਰੋ)— ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਘਰ ਦੇ ਹਿੱਸੇ 'ਚ ਵਾਸਤੂ ਸੰਬੰਧੀ ਦੋਸ਼ ਹੋਣ ਤਾਂ ਪਰਿਵਾਰ ਵਾਲਿਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚੱਲਦੇ ਘਰ-ਪਰਿਵਾਰ 'ਚ ਧਨ ਨੂੰ ਲੈ ਕੇ ਵੀ ਹਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਜੇਕਰ ਘਰ 'ਚ ਧਨ ਨਾਲ ਸੰਬੰਧੀ ਜੇਕਰ ਕੋਈ ਪ੍ਰੇਸ਼ਾਨੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਕਿੰਝ ਦੂਰ ਕੀਤਾ ਜਾਵੇ।
- ਵਾਸਤੂ ਅਨੁਸਾਰ ਉੱਤਰ-ਪੂਰਬ ਦਿਸ਼ਾ ਨੂੰ ਧਨ ਲਈ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਇਸ ਦਿਸ਼ਾ ਨੂੰ ਹਮੇਸ਼ਾ ਸਾਫ ਹੀ ਰੱਖਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਘਰ ਦੀ ਉੱਤਰ-ਪੂਰਬ ਦਿਸ਼ਾ ਗੰਦੀ ਹੋਵੇ ਤਾਂ ਉਸ ਘਰ 'ਚ ਕਦੀ ਧਨ ਨਹੀਂ ਟਿੱਕਦਾ।
- ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਜੇਕਰ ਹਮੇਸ਼ਾ ਅਨ੍ਹੇਰਾ ਰਹਿੰਦਾ ਹੋਵੇ ਤਾਂ ਉਸ ਘਰ 'ਚ ਵੀ ਹਮੇਸ਼ਾ ਧਨ ਦੀ ਹਾਨੀ ਹੁੰਦੀ ਰਹਿੰਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਮਾਂ ਲਕਸ਼ਮੀ ਨਿਵਾਸ ਕਰਦੀ ਹੈ।
- ਵਾਸੂਤ ਅਨੁਸਾਰ ਘਰ ਦੀ ਦੱਖਣ ਦਿਸ਼ਾ ਨੂੰ ਯਮ ਦੀ ਦਿਸ਼ਾ ਮੰਨਿਆ ਜਾਂਦਾ ਹੈ, ਇਸ ਲਈ ਇਸ ਦਿਸ਼ਾ 'ਚ ਤਿਜੋਰੀ ਨਹੀਂ ਰੱਖਣੀ ਚਾਹੀਦੀ। ਵਾਸਤੂ ਅਨੁਸਾਰ ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਵੀ ਕਦੀ ਕਿਚਨ ਨਾ ਬਣਵਾਓ। ਇਸ ਦਿਸ਼ਾ 'ਚ ਕਿਚਨ ਹੋਣ ਕਾਰਨ ਘਰ ਦੇ ਮੈਂਬਰਾਂ ਨੂੰ ਹਮੇਸ਼ਾ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

 


Tags: Dharmਧਰਮ

About The Author

Lakhan Pal

Lakhan Pal is content editor at Punjab Kesari