FacebookTwitterg+Mail

2 ਮਹੀਨਿਆਂ 'ਚ 12 ਫਿਲਮਾਂ, ਤੁਹਾਨੂੰ ਕਿਸ ਫਿਲਮ ਦੀ ਹੈ ਉਡੀਕ (ਵੀਡੀਓ)

12 movies in 2 months  waiting for which movie you
11 October, 2019 04:46:10 PM

ਜਲੰਧਰ (ਬਿਊਰੋ) — ਅਕਤੂਬਰ ਮਹੀਨੇ ਦੇ ਪਹਿਲੇ ਹਫਤੇ ਯਾਨੀ ਕਿ ਸ਼ੁੱਕਰਵਾਰ ਕੋਈ ਵੀ ਪੰਜਾਬੀ ਫਿਲਮ ਰਿਲੀਜ਼ ਨਹੀਂ ਹੋਈ। ਅਕਤੂਬਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਯਾਨੀਕਿ ਕੀ 11 ਅਕਤੂਬਰ ਨੂੰ 2 ਪੰਜਾਬੀ ਫਿਲਮਾਂ ਆਹਮਣੇ-ਸਾਹਮਣੇ ਹੋਣਗੀਆਂ, ਜਿਨ੍ਹਾਂ 'ਚ ਪਹਿਲੀ ਫਿਲਮ 'ਤਾਰਾ ਮੀਰਾ' ਹੈ। ਇਸ ਫਿਲਮ 'ਚ ਰਣਜੀਤ ਬਾਵਾ ਤੇ ਨਾਜ਼ੀਆ ਹੂਸੈਨ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਨੂੰ ਰਾਜੀਵ ਢੀਂਗਰਾ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਇਲਾਵਾ ਇਸੇ ਹੀ ਦਿਨ ਇਕ ਹੋਰ ਪੰਜਾਬੀ ਫਿਲਮ 'ਓਨੀ-ਇਕੀ' ਰਿਲੀਜ਼ ਹੋਈ ਹੈ। ਜਗਜੀਤ ਸੰਧੂ ਤੇ ਸਾਵਨ ਰੂਪੋਵਾਲੀ ਸਟਾਰਰ ਇਸ ਪੰਜਾਬੀ ਫਿਲਮ ਨੂੰ ਲਿਵਤਾਰ ਸਿੰਘ ਤੇ ਕੇ. ਪੀ ਗਿੱਲ ਨੇ ਡਾਇਰੈਕਟ ਕੀਤਾ ਹੈ।

ਅਕਤੂਬਰ ਮਹੀਨੇ ਦੇ ਤੀਸਰੇ ਸ਼ੁੱਕਰਵਾਰ ਯਾਨੀਕਿ 18 ਅਕਤੂਬਰ ਨੂੰ ਮੁੜ 2 ਪੰਜਾਬੀ ਫਿਲਮਾਂ ਆਹਮੋ-ਸਾਹਮਣੇ ਹੋਣਗੀਆਂ, ਜਿਸ 'ਚ ਪਹਿਲੀ ਫਿਲਮ ਨਿੰਜਾ, ਸੋਨਮ ਬਾਜਵਾ, ਅਜੈ ਸਰਕਾਰੀਆ ਤੇ ਮਹਿਰੀਨ ਪੀਰਜ਼ਾਦਾ ਸਟਾਰਰ 'ਅੜ੍ਹਬ ਮੁਟਿਆਰਾ' ਹੈ। ਇਸ ਫਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਸੇ ਹੀ ਦਿਨ ਇਕ ਹੋਰ ਪੰਜਾਬੀ ਫਿਲਮ 'ਮਿੱਟੀ ਦਾ ਬਾਵਾ' ਵੀ ਰਿਲੀਜ਼ ਹੋਵੇਗੀ, ਜਿਸ ਨੂੰ ਕੇ. ਐਸ. ਮਲਹੋਤਰਾ ਨੇ ਡਾਇਰੈਕਟ ਕੀਤਾ ਹੈ।

ਅਕਤੂਬਰ ਮਹੀਨੇ ਦੇ ਚੌਥੇ ਸ਼ੁੱਕਰਵਾਰ ਯਾਨੀਕਿ 25 ਅਕਤੂਬਰ ਨੂੰ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ 'ਜਿੰਦੇ ਮੇਰੀਏ' ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ।

ਨਵੰਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਯਾਨੀਕਿ 1 ਨਵੰਬਰ ਨੂੰ ਮੱਚ ਅਵੈਟਿਡ ਪੰਜਾਬੀ ਫਿਲਮ 'ਡਾਕਾ' ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਸ਼ਟਾਰਰ ਇਸ ਪੰਜਾਬੀ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ।

ਨਵੰਬਰ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਯਾਨੀਕਿ 8 ਨਵੰਬਰ ਨੂੰ ਪੰਜਾਬੀ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾ ਦਾ' ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਸਾਗਰ. ਐਸ. ਸ਼ਰਮਾ ਨੇ ਡਾਇਰੈਕਟ ਕੀਤਾ।

ਨਵੰਬਰ ਮਹੀਨੇ ਦੇ ਤੀਜੇ ਸ਼ੁੱਕਰਵਾਰ ਯਾਨੀਕਿ 15 ਨਵੰਬਰ ਨੂੰ 3 ਪੰਜਾਬੀ ਫਿਲਮਾਂ ਆਹਮੋ-ਸਾਹਮਣੇ ਹੋਣਗੀਆਂ, ਜਿਸ 'ਚ ਪਹਿਲੀ ਫਿਲਮ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਝੱਲੇ' ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸੇ ਹੀ ਦਿਨ ਇਕ ਹੋਰ ਪੰਜਾਬੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਰਿਲੀਜ਼ ਹੋਵੇਗੀ। ਨਿੰਜਾ ਤੇ ਮੈਂਡੀ ਤੱਖਰ ਸਟਾਰਰ ਇਸ ਪੰਜਾਬੀ ਫਿਲਮ ਨੂੰ ਪ੍ਰੇਮ ਸਿੰਘ ਸਿੱਧੂ ਨੇ ਡਾਇਰੈਕਟ ਕੀਤਾ ਹੈ। 15 ਨਵੰਬਰ ਨੂੰ ਹੀ ਇਕ ਹੋਰ ਪੰਜਾਬੀ ਫਿਲਮ 'ਨਾਨਕਾ ਮੇਲ' ਵੀ ਰਿਲੀਜ਼ ਹੋਣ ਵਾਲੀ ਹੈ। ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਸਟਾਰਰ ਇਸ ਪੰਜਾਬੀ ਫਿਲਮ ਨੂੰ ਸਿਮਰਜੀਤ ਸਿੰਘ ਹੁੰਦਲ ਨੇ ਡਾਇਰੈਕਰਟ ਕੀਤਾ ਹੈ।

ਨਵੰਬਰ ਮਹੀਨੇ ਦੇ ਚੌਥੇ ਸ਼ੁੱਕਰਵਾਰ ਯਾਨੀਕਿ 22 ਨਵੰਬਰ ਨੂੰ ਪੰਜਾਬੀ ਫਿਲਮ 'ਜੋਰਾ ਦਾ ਸੈਕਿੰਡ ਚੈਪਟਰ' ਰਿਲੀਜ਼ ਹੋਵੇਗੀ। ਦੀਪ ਸਿੱਧੂ, ਜਪਜੀ ਖਹਿਰਾ ਤੇ ਗੁੱਗੂ ਗਿੱਲ ਸਟਾਰਰ ਇਸ ਫਿਲਮ ਨੂੰ ਅਮਰਦੀਪ ਸਿੰਘ ਗਿੱਲ ਨੇ ਡਾਇਰੈਕਟ ਕੀਤਾ ਹੈ।

ਨਵੰਬਰ ਮਹੀਨੇ ਦੇ ਆਖਰੀ ਸ਼ੁੱਕਰਵਾਰ ਯਾਨੀਕਿ 29 ਨਵੰਬਰ ਨੂੰ ਦੋ ਪੰਜਾਬੀ ਫਿਲਮਾਂ ਆਹਮੋ-ਸਾਹਮਣੇ ਹੋਣਗੀਆਂ। ਜਿਸ 'ਚ ਪਹਿਲੀ ਫਿਲਮ ਹੈ ਜੋਰਡਨ ਸੰਧੂ ਤੇ ਰੁਬੀਨਾ ਬਾਜਵਾ ਸਟਾਰਰ 'ਗਿੱਦੜ ਸਿੰਗੀ'।ਇਸ ਫਿਲਮ ਨੂੰ ਵਿਪਿਨ ਪਰਾਸ਼ਰ ਨੇ ਡਾਇਰੈਕਟ ਕੀਤਾ ਹੈ।ਇਸੇ ਹੀ ਦਿਨ ਇਕ ਹੋਰ ਪੰਜਾਬੀ ਫਿਲਮ 'ਅਮਾਨਤ' ਰਿਲੀਜ਼ ਹੋਵੇਗੀ। ਧੀਰਜ ਕੁਮਾਰ ਤੇ ਨੇਹਾ ਪਵਾਰ ਸਟਾਰਰ ਇਸ ਪੰਜਾਬੀ ਫਿਲਮ ਨੂੰ ਰੋਇਲ ਸਿੰਘ ਨੇ ਡਾਇਰੈਕਟ ਕੀਤਾ ਹੈ।


Tags: Tara MiraDaakaGidarh SinghiJhalleJinde MeriyePunjabi Movies

Edited By

Sunita

Sunita is News Editor at Jagbani.