FacebookTwitterg+Mail

Netflix ਦਾ ਸ਼ੋਅ ਦੇਖ ਕੇ ਹੁਣ 12 ਸਾਲਾ ਬੱਚੀ ਨੇ ਵੀ ਕੀਤੀ ਖੁਦਕੁਸ਼ੀ

12 year old girl commits suicide
06 May, 2019 03:12:50 PM

ਮੁੰਬਈ (ਬਿਊਰੋ) — ਅਮਰੀਕਾ 'ਚ Netflix ਦੇ ਵਿਵਾਦਿਤ ਸ਼ੋਅ '13 reasons why' ਦੇ ਖਿਲਾਫ ਇਕ ਹੋਰ ਸ਼ਿਕਾਇਤ ਸਾਹਮਣੇ ਆਈ ਹੈ। 12 ਸਾਲਾਂ ਦੀ ਬੱਚੀ ਜੇਸਿਕਾ ਸਕੈਟਰਸਨ ਨੇ ਅਮਰੀਕਾ ਸਥਿਤ ਆਪਣੇ ਘਰ ਦੇ ਬਾਥਰੂਮ 'ਚ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ ਅਤੇ ਇਸ ਦਾ ਕਾਰਨ ਇਸ ਅਮਰੀਕੀ ਸ਼ੋਅ ਨੂੰ ਮੰਨਿਆ ਜਾ ਰਿਹਾ ਹੈ। 12 ਸਾਲ ਦੀ ਇਸ ਬੱਚੀ ਨੇ ਮਰਨ ਤੋਂ ਪਹਿਲਾ ਇਕ ਨੋਟ ਲਿਖਿਆ, ਜਿਸ 'ਚ ਉਸ ਨੇ ਆਪਣੇ ਮਰਨ ਦੇ 6 ਕਾਰਨ ਲਿਖੇ ਹਨ। ਇਹ ਬਿਲਕੁਲ ਉਸੇ ਤਰ੍ਹਾਂ ਦੀ ਤਰੀਕਾ ਸੀ, ਜਿਵੇ2 ਟੀ. ਵੀ. ਸ਼ੋਅ ਦੇ ਕਿਰਦਾਰ ਕਰਦੇ ਹਨ। '13 reasons why' ਇਕ ਅਮਰੀਕੀ ਸ਼ੋਅ ਹੈ, ਜੋ ਨੌਜਵਾਨਾਂ ਦੇ ਡਿਪ੍ਰੇਸ਼ਨ ਤੇ ਉਸ ਦੀ ਆਤਮ ਹੱਤਿਆ ਦੀਆਂ ਕਹਾਣੀਆਂ ਨੂੰ ਦਿਖਾਉਂਦਾ ਹੈ।
ਜੇਸਿਕਾ ਦੀ ਮਾਂ ਦਾ ਮੰਨਣਾ ਹੈ ਕਿ ਉਸ ਦੀ ਬੇਟੀ ਕੁਝ ਸਮੇਂ ਤੋਂ ਇਸ ਸ਼ੋਅ ਨੂੰ ਦੇਖ ਰਹੀ ਸੀ ਅਤੇ ਉਸ ਦਾ ਵਿਵਹਾਰ ਬਦਲ ਗਿਆ ਸੀ। 12 ਸਾਲ ਦੀ ਜੇਸਿਕਾ ਦੇ ਕਮਰੇ 'ਚੋਂ ਫਾਂਸੀ 'ਤੇ ਝੂਲਦੀ ਲੜਕੀ ਦਾ ਸਕੈੱਚ ਵੀ ਮਿਲਿਆ ਸੀ ਅਤੇ ਨਾਲ ਹੀ ਉਸ ਦੇ ਹੱਥ 'ਤੇ ਪੈਨਸਿਲ ਬਲੇਡ ਨਾਲ ਕਾਟੇ ਜਾਣ ਦੇ ਨਿਸ਼ਾਨ ਵੀ ਸਨ। ਪੁਲਸ ਦਾ ਮੰਨਣਾ ਹੈ ਕਿ 12 ਸਾਲ ਦੀ ਜੇਸਿਕਾ ਆਪਣੇ ਸਕੂਲ 'ਚ ਮਜੌਦੂ ਦੋਸਤਾਂ ਨੂੰ ਲੈ ਕੇ ਤਨਾਅ 'ਚ ਸੀ ਅਤੇ ਇਸ ਸ਼ੋਅ ਨੂੰ ਦੇਖਣ ਤੋਂ ਬਾਅਦ ਹੀ ਉਸ ਨੂੰ ਮੌਤ ਦਾ ਰਸਤਾ ਨਜ਼ਰ ਆਇਆ।

Punjabi Bollywood Tadka

ਰੇਪ ਦੀ ਦਿਖਾਈ ਸੀ ਕਹਾਣੀ

ਨੈੱਟਫਲੀਕਸ ਦਾ ਇਹ ਸ਼ੋਅ ਪਹਿਲਾ ਵੀ ਵਿਵਾਦਾਂ 'ਚ ਰਹਿ ਚੁੱਕਾ ਹੈ। ਇਸ ਸ਼ੋਅ 'ਚ ਇਕ ਲੜਕੀ ਦਾ ਰੇਪ ਦਿਖਾਇਆ ਗਿਆ ਸੀ ਅਤੇ ਇਸ ਦ੍ਰਿਸ਼ ਦੇ ਚਿਤਰਨ ਨੂੰ ਲੈ ਕੇ ਕਈ ਸੰਗਠਨਾਂ ਨੇ ਸ਼ੋਅ ਦੀ ਆਲੋਚਨਾ ਕੀਤੀ ਸੀ। ਨੇਟਫੀਲਕਸ ਵਲੋਂ ਇਸ ਸ਼ੋਅ ਨੂੰ 18+ ਦੀ ਰੇਟਿੰਗ ਦਿੱਤੀ ਗਈ ਹੈ ਪਰ ਇਸ ਸ਼ੋਅ ਨੂੰ ਹਟਾਉਣ ਨੂੰ ਲੈ ਕੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ। ਹੁਣ ਤੱਕ ਅਮਰੀਕਾ 'ਚ ਇਸ ਸ਼ੋਅ ਨੂੰ ਦੇਖਣ ਵਾਲੇ 6 ਨੌਜਵਾਨਾਂ ਨੇ ਆਤਮ ਹੱਤਿਆ ਦੇ ਮਾਮਲੇ ਸਾਹਮਣੇ ਆਏ ਹਨ। ਲੋਕਾਂ ਨੇ ਇਸ ਸ਼ੋਅ 'ਤੇ ਪ੍ਰਾਬੰਧੀ ਲਾਉਣ ਦੀ ਮੰਗ ਕੀਤੀ ਹੈ ਪਰ ਇਸ ਸ਼ੋਅ 'ਤੇ ਹਾਲੇ ਤੱਕ ਰੋਕ ਨਹੀਂ ਲੱਗੀ ਹੈ। ਭਾਰਤ 'ਚ ਇਸ ਸ਼ੋਅ ਦੇ 2 ਸੀਜ਼ਨ ਉਪਲਬਧ ਹਨ ਤੇ ਤੀਜਾ ਸੀਜ਼ਨ ਬਹੁਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। 


Tags: Netflix13 Reasons WhyJessica ScattersonRape SceneCommits SuicideBritish Board of Film Classification

Edited By

Sunita

Sunita is News Editor at Jagbani.