FacebookTwitterg+Mail

'2.0' ਨੇ ਰਿਲੀਜ਼ ਤੋਂ ਪਹਿਲਾਂ ਹੀ ਤੋੜਿਆ 'ਬਾਹੂਬਲੀ 2' ਦਾ ਰਿਕਾਰਡ

2 0 beats baahubali 2
22 November, 2018 06:14:55 PM

ਮੁੰਬਈ (ਬਿਊਰੋ)— ਰਜਨੀਕਾਂਤ ਤੇ ਅਕਸ਼ੇ ਕੁਮਾਰ ਸਟਾਰਰ ਫਿਲਮ '2.0' ਦੇ ਰਿਲੀਜ਼ ਹੋਣ 'ਚ 1 ਹਫਤਾ ਬਾਕੀ ਹੈ। ਇਸ ਨੂੰ ਲੈ ਕੇ ਦਰਸ਼ਕਾਂ ਵਿਚਾਲੇ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ। ਵੱਡੇ ਬਜਟ ਦੀ ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਪ੍ਰਭਾਸ ਦੀ 'ਬਾਹੂਬਲੀ 2' ਦਾ ਰਿਕਾਰਡ ਤੋੜ ਦਿੱਤਾ ਹੈ। ਸਕ੍ਰੀਨਜ਼ ਆਕੂਪੈਂਸੀ ਦੇ ਮਾਮਲੇ 'ਚ ਰਜਨੀਕਾਂਤ ਦੀ ਫਿਲਮ ਨੇ 'ਬਾਹੂਬਲੀ 2' ਨੂੰ ਪਛਾੜ ਦਿੱਤਾ ਹੈ।

ਖਬਰਾਂ ਮੁਤਾਬਕ '2.0' ਨੂੰ ਭਾਰਤ 'ਚ 6600-6800 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਜਾਵੇਗਾ, ਜਦਕਿ 'ਬਾਹੂਬਲੀ 2' ਨੂੰ ਲਗਭਗ 6500 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਸੀ। ਰਜਨੀ ਦੀ ਫਿਲਮ ਨੂੰ ਨਾਰਥ ਇੰਡੀਆ ਬੈਲਟ 'ਚ 4000-4100 ਸਕ੍ਰੀਨਜ਼ ਮਿਲੀਆਂ ਹਨ। ਉਥੇ '2.0' ਆਂਧਰ ਤੇ ਤੇਲੰਗਾਨਾ 'ਚ 1200-1250 ਸਕ੍ਰੀਨਜ਼ 'ਤੇ ਰਿਲੀਜ਼ ਹੋਵੇਗੀ। ਫਿਲਮ ਨੂੰ ਤਾਮਿਲਨਾਡੂ 'ਚ 600-625, ਕੇਰਲ 'ਚ 500-525 ਤੇ ਕਰਨਾਟਕ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਕੀਤੇ ਜਾਣ ਦੀ ਖਬਰ ਹੈ।

ਇਸ ਤੋਂ ਇਲਾਵਾ '2.0' ਦੀ ਐਡਵਾਂਸ ਬੁਕਿੰਗ ਰਾਹੀਂ 120 ਕਰੋੜ ਰੁਪਏ ਕਮਾਉਣ ਦੀ ਚਰਚਾ ਹੈ। ਇਹ ਆਪਣੇ ਆਪ 'ਚ ਇਕ ਰਿਕਾਰਡ ਹੈ। '2.0' ਪਹਿਲੀ ਤਾਮਿਲ ਫਿਲਮ ਹੈ, ਜੋ ਸਿਨੇਮਾਘਰਾਂ 'ਚ ਰਿਲੀਜ਼ ਤੋਂ ਪਹਿਲਾਂ ਹੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਇਸ ਦਾ ਬਜਟ ਲਗਭਗ 600 ਕਰੋੜ ਰੁਪਏ ਦੱਸਿਆ ਗਿਆ ਹੈ।


Tags: 2 Point 0 Rajinikanth Akshay Kumar Prabhas Baahubali 2

Edited By

Rahul Singh

Rahul Singh is News Editor at Jagbani.