FacebookTwitterg+Mail

Box Office Collection : '2.0' ਨੇ ਬਾਕਸ ਆਫਿਸ 'ਤੇ ਲਿਆਂਦੀ ਹਨੇਰੀ

2 0 box office collection
01 December, 2018 04:49:08 PM

ਮੁੰਬਈ(ਬਿਊਰੋ)— ਬੀਤੇ ਵੀਰਵਾਰ ਸਿਨੇਮਾਘਰਾਂ 'ਚ ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਫਿਲਮ '2.0' ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਦੋਂ ਵੀ ਬਾਕਸ ਆਫਸਿ 'ਤੇ ਰਜਨੀਕਾਂਤ ਦੀ ਕੋਈ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਦੋਂ ਰਿਕਾਰਡ ਟੁੱਟਣੇ ਲਾਜ਼ਮੀ ਹਨ। ਇਸ ਫਿਲਮ ਨੇ ਪਹਿਲੇ ਦਿਨ 'ਚ 20.25 ਕਰੋੜ ਦੀ ਕਮਾਈ ਕੀਤੀ ਹੈ ਅਤੇ ਦੂਜੇ ਦਿਨ 18 ਕਰੋੜ ਦਾ ਕਾਰੋਬਾਰ ਕੀਤਾ। ਕੁਲ ਮਿਲਾ ਕੇ ਹੁਣ ਤੱਕ ਇਸ ਫਿਲਮ ਨੇ 38 ਕਰੋੜ ਦਾ ਕਾਰੋਬਾਰ ਲਿਆ ਹੈ। 

 

ਇਸ ਫਿਲਮ ਨੇ ਨੌਰਥ ਇੰਡੀਆ ਨੇ ਕਰੀਬ 21 ਕਰੋੜ ਦੀ ਕਮਾਈ ਕੀਤੀ, ਜਦੋਂਕਿ '2.0' ਨੇ ਤਮਲਿਨਾਡੂ 'ਚ ਸ਼ਾਨਦਾਰ ਕਮਾਈ ਕਰਦੇ ਹੋਏ 20 ਕਰੋੜ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਤੇਲਗੂ ਸੂਬਿਆਂ 'ਚ ਇਸ ਫਿਲਮ ਨੇ 19 ਕਰੋੜ ਕਮਾਏ ਹਨ। ਜੇਕਰ ਕੇਰਲ ਦੀ, ਜਿੱਥੇ ਫਿਲਮ ਨੇ 5.5 ਕਰੋੜ ਕਮਾ ਕੇ ਰਿਕਾਰਡ ਬਣਾਇਆ ਹੈ। ਕੇਰਲ 'ਚ ਇੰਨੀ ਕਮਾਈ ਕਰਕੇ ਇਹ ਫਿਲਮ ਟੌਪ 5 ਕਮਾਈ ਕਰਨ ਵਾਲੀਆਂ ਫਿਲਮਾਂ 'ਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ 'ਸਰਕਾਰ', 'ਬਾਹੂਬਲੀ 2' ਤੇ 'ਮੇਰਸਲ' ਫਿਲਮ ਹਨ। ਅਕਸ਼ੈ ਤੇ ਰਜਨੀਕਾਂਤ ਦੀ ਸਟਾਰਰ ਫਿਲਮ '2.0' ਕੇਲਰ 'ਚ 5.5 ਕਰੋੜ ਦੀ ਕਮਾਈ ਕਰ ਚੌਥੇ ਨੰਬਰ 'ਤੇ ਹੈ।

 

 


Tags: 2 0 Box Office Collection Rajinikanth Akshay Kumar Bollywood Celebrity

Edited By

Sunita

Sunita is News Editor at Jagbani.