FacebookTwitterg+Mail

ਕੈਮਰੇ ਪਿੱਛੇ ਇੰਝ 'ਚਿੱਟੀ' ਬਣਦੇ ਹਨ ਸੁਪਰਸਟਾਰ ਰਜਨੀਕਾਂਤ, ਮੇਕਿੰਗ ਵੀਡੀਓ ਦੇਖ ਹੋ ਜਾਓਗੇ ਹੈਰਾਨ

2 0 making video
20 September, 2018 12:06:14 PM

ਨਵੀਂ ਦਿੱਲੀ (ਬਿਊਰੋ)— ਸਾਊਥ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਰੋਬੋਟ' ਦਾ ਸੀਕਵਲ '2.0' ਦੀ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਹ ਟੀਜ਼ਰ ਯੂਟਿਊਬ ਤੋਂ ਲੈ ਕੇ ਬਾਕੀ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਕਾਫੀ ਧਮਾਲ ਮਚਾ ਚੁੱਕਾ ਹੈ। ਹੁਣ ਤੱਕ ਟੀਜ਼ਰ ਨੂੰ 30 ਮਿਲੀਅਨ ਭਾਵ 3 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਪ੍ਰੋਡਕਸ਼ਨ ਹਾਊਸ ਲਾਈਕਾ ਨੇ ਇਸ ਦੀ ਮੇਕਿੰਗ ਵੀਡੀਓ ਇਕ ਸਾਲ ਪਹਿਲਾਂ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਕੀਤੀ ਸੀ ਪਰ ਇਹ ਹੁਣ ਜਾ ਕੇ ਕਾਫੀ ਟ੍ਰੈਂਡ ਕਰ ਰਿਹਾ ਹੈ। ਰਜਨੀਕਾਂਤ ਇਸ ਫਿਲਮ 'ਚ 'ਚਿੱਟੀ' ਕਿਵੇਂ ਬਣਦੇ ਹਨ, ਇਸ ਵੀਡੀਓ 'ਚ ਇਕ ਝਲਕ ਦਿਖਾਈ ਗਈ ਹੈ। ਇੰਨਾ ਹੀ ਨਹੀਂ, ਫਿਲਮ ਦੇ ਵਿਲੇਨ ਬਣੇ ਅਕਸ਼ੈ ਕੁਮਾਰ ਨੂੰ ਵੀ ਤਿਆਰ ਹੁੰਦਾ ਦਿਖਾਇਆ ਗਿਆ ਹੈ।

2.0 ਫਿਲਮ 'ਚ ਮੇਕਿੰਗ ਵੀਡੀਓ 'ਚ ਰਜਨੀਕਾਂਤ ਦੇ ਸਿਰ 'ਤੇ ਗ੍ਰੀਨ ਕਲਰ ਦਾ ਕੁਝ ਲਗਾਇਆ ਜਾ ਰਿਹਾ ਹੈ। ਆਖੀਰ 'ਚ 'ਰੋਬੋਟ' ਦੇ ਰੂਪ 'ਚ ਤਿਆਰ 'ਚਿੱਟੀ' ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਰਜਨੀਕਾਂਤ ਆਪਣੀਆਂ ਫਿਲਮਾਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਇਸ ਵੀਡੀਓ ਨੂੰ ਹੁਣ ਤੱਕ 1 ਕਰੋੜ 60 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਰਜਨੀਕਾਂਤ ਇਕ ਵਾਰ ਫਿਰ 'ਚਿੱਟੀ' ਦੇ ਰੋਲ 'ਚ ਧਮਾਕਾ ਮਚਾਉਣ ਲਈ ਪਰਦੇ 'ਤੇ ਵਾਪਸ ਆ ਰਹੇ ਹਨ।


Tags: Making Video2 0 Rajinikanth Akshay KumarLyca Productions

Edited By

Chanda Verma

Chanda Verma is News Editor at Jagbani.