FacebookTwitterg+Mail

Video : '2.0' ਦੇ ਟੀਜ਼ਰ 'ਚ ਅਕਸ਼ੈ ਦਾ ਡਰਾਉਣਾ ਲੁੱਕ ਉਡਾਵੇਗਾ ਤੁਹਾਡੇ ਹੋਸ਼

2 0 teaser release
13 September, 2018 12:36:35 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਤੇ ਰਜਨੀਕਾਂਤ ਦੀ ਸਾਲ ਦੀ ਬਹੁ ਚਰਚਿਤ ਫਿਲਮ '2.0' ਦੀ ਉਡੀਕ ਫੈਨਜ਼ ਬੇਸਬਰੀ ਨਾਲ ਕਰ ਰਹੇ ਹਨ। ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਤਕਰੀਬਨ 500 ਕਰੋੜ ਦੇ ਬਜਟ ਵਾਲੀ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੀ ਝਲਕ ਫੈਨਜ਼ ਲਈ ਕਾਫੀ ਹੈ ਪਰ ਟੀਜ਼ਰ ਨੂੰ ਦੇਖਣ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰਨਾ ਹੁਣ ਹੋਰ ਵੀ ਔਖਾ ਹੋ ਰਿਹਾ ਹੈ। '2.0' ਦਾ ਟੀਜ਼ਰ ਬੇਹੱਦ ਸ਼ਾਨਦਾਰ ਹੈ, ਜਿਸ 'ਚ ਗਜ਼ਬ ਦੇ ਵੀ ਐਫ. ਐਕਸ. ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਫਿਲਮ ਰਜਨੀਕਾਂਤ ਦੀ ਫਿਲਮ 'ਰੋਬੋਟ' ਦਾ ਅਗਲਾ ਭਾਗ ਹੈ, ਜਿਸ 'ਚ ਰਜਨੀਕਾਂਤ ਨੇ ਡਬਲ ਰੋਲ ਕੀਤਾ ਸੀ ਤੇ ਹੁਣ '2.0' 'ਚ ਵੀ ਰਜਨੀਕਾਂਤ ਦਾ ਡਬਲ ਰੋਲ ਹੀ ਹੈ। ਇਸ ਵਾਰ ਦੁਨੀਆ 'ਤੇ ਆਏ ਖਤਰੇ ਤੋਂ ਬਚਾਉਣ ਲਈ ਇਕ ਵਾਰ ਫਿਰ ਰਜਨੀਕਾਂਤ 'ਚਿੱਟੀ' ਨਾਂ ਦੇ ਰੋਬੋਟ ਨੂੰ ਲੈ ਕੇ ਆਉਣਗੇ। ਫਿਲਮ 'ਚ ਵਿਲੇਨ ਦਾ ਰੋਲ ਅਕਸ਼ੈ ਕੁਮਾਰ ਨੇ ਕੀਤਾ ਹੈ ਤੇ ਉਨ੍ਹਾਂ ਦੇ ਕਿਰਦਾਰ ਦਾ ਨਾਂ 'ਡਾਕਟਰ ਰਿਚਰਡ' ਹੈ।

'2.0' ਫਿਲਮ ਨਾਲ ਅਕਸ਼ੈ ਪਹਿਲੀ ਵਾਰ ਰਜਨੀਕਾਂਤ ਨਾਲ ਕੰਮ ਕਰਕੇ ਸਾਊਥ ਇੰਡਸਟਰੀ 'ਚ ਆਪਣਾ ਡੈਬਿਊ ਕਰ ਰਹੇ ਹਨ। ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬੇਹੱਦ ਡਰਾਉਣਾ ਤੇ ਹੈਰਾਨ ਕਰ ਦੇਣ ਵਾਲਾ ਹੈ। ਟੀਜ਼ਰ ਦੀ ਸ਼ੁਰੂਆਤ 'ਚ ਦੁਨੀਆ ਤੋਂ ਮੋਬਾਈਲ ਫੋਨ ਦੇ ਅਚਾਨਕ ਖੋਹਣ ਨਾਲ ਕੀਤੀ ਗਈ ਹੈ, ਜਿਸ ਦਾ ਇਸ਼ਾਰਾ ਆਉਣ ਵਾਲੇ ਵੱਡੇ ਖਤਰੇ ਵੱਲ ਹੈ। 29 ਨਵੰਬਰ ਨੂੰ ਰਿਲੀਜ਼ ਹੋ ਰਹੀ '2.0' ਪਹਿਲਾਂ ਆਪਣੇ ਬਜਟ ਨੂੰ ਲੈ ਕੇ ਸੁਰਖੀਆਂ 'ਚ ਆਈ ਸੀ। ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਪਹਿਲਾਂ 400 ਕਰੋੜ ਸੀ, ਜਿਸ ਤੋਂ ਬਾਅਦ ਹੁਣ ਵਧਾ ਕੇ 500 ਕਰੋੜ ਦਿੱਤਾ ਗਿਆ ਹੈ।


Tags: 2 0 TeaserReleaseDr RichardChittiRajinikanthAkshay Kumar

Edited By

Chanda Verma

Chanda Verma is News Editor at Jagbani.