FacebookTwitterg+Mail

ਟਰੈਂਡਿੰਗ 'ਚ ਹੈ ਗੋਲਡੀ ਦੇ ਗੀਤ '2-2 ਪੈੱਗ' ਦਾ ਟੀਜ਼ਰ (ਵੀਡੀਓ)

2 2 peg teaser
10 January, 2018 02:25:45 PM

ਜਲੰਧਰ (ਬਿਊਰੋ)— ਦੇਸੀ ਕਰਿਊ ਵਾਲੇ ਗੋਲਡੀ ਦਾ ਨਵਾਂ ਗੀਤ '2-2 ਪੈੱਗ' 12 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ। ਗੀਤ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯੂਟਿਊਬ 'ਤੇ ਟੀਜ਼ਰ ਟਰੈਂਡ ਕਰ ਰਿਹਾ ਹੈ। ਖਬਰ ਲਿਖੇ ਜਾਣ ਤਕ '2-2 ਪੈੱਗ' ਦਾ ਟੀਜ਼ਰ ਯੂਟਿਊਬ 'ਤੇ 8 ਲੱਖ ਤੋਂ ਵੱਧ ਵਿਊਜ਼ ਨਾਲ 9ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਸੀ।

ਦੱਸਣਯੋਗ ਹੈ ਕਿ ਗੀਤ ਦੇ ਬੋਲ ਰਵੀ ਰਾਜ ਨੇ ਲਿਖੇ ਹਨ, ਜਦਕਿ ਇਸ ਦਾ ਮਿਊਜ਼ਿਕ ਦੇਸੀ ਕਰਿਊ ਦਾ ਹੈ। ਗੀਤ ਦਾ ਕੰਸੈਪਟ, ਸਕ੍ਰੀਨਪਲੇਅ ਤੇ ਡਾਇਰੈਕਸ਼ਨ ਪਰਮੀਸ਼ ਵਰਮਾ ਦਾ ਹੈ, ਜਿਹੜਾ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।


Tags: Goldy Desi Crew 2-2 Peg Parmish Verma Ravi Raj Speed Records

Edited By

Rahul Singh

Rahul Singh is News Editor at Jagbani.