FacebookTwitterg+Mail

2019 ਦੀਆਂ ਲੋਕ ਸਭਾ ਚੋਣਾਂ ਕਾਰਨ ਬਾਲੀਵੁੱਡ ਨੂੰ ਹੋ ਸਕਦਾ ਵੱਡਾ ਘਾਟਾ

2019 lok sabha bollywood films might face loss
11 March, 2019 01:55:02 PM

ਮੁੰਬਈ (ਬਿਊਰੋ) — ਇਨ੍ਹੀਂ ਦਿਨੀਂ ਦੇਸ਼ ਭਰ 'ਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ। ਹਾਲ ਹੀ 'ਚ ਚੋਣ ਕਮਿਸ਼ਨ ਨੇ ਸਾਲ 2019 ਲੋਕਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਹੈ। 11 ਅਪ੍ਰੈਲ ਤੋਂ ਵੋਟਿੰਗ ਸ਼ੁਰੂ ਹੋਵੇਗੀ ਅਤੇ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਉਥੇ ਹੀ ਬਾਲੀਵੁੱਡ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਚੋਣਾਂ ਦੇ ਮਾਹੌਲ 'ਚ ਇਨ੍ਹਾਂ ਫਿਲਮਾਂ ਦੀ ਲਾਈਮ ਲਾਈਟ ਘੱਟ ਹੋ ਜਾਵੇਗੀ। ਟੀ. ਵੀ. 'ਤੇ ਫਿਲਮਾਂ ਦੇ ਪ੍ਰਚਾਰ ਤੋਂ ਜ਼ਿਆਦਾ ਚੋਣਾਂ ਦੀਆਂ ਖਬਰਾਂ ਚੱਲਣਗੀਆਂ ਅਤੇ ਪ੍ਰਮੋਸ਼ਨਲ ਈਵੈਂਟ ਤੋਂ ਜ਼ਿਆਦਾ ਚੋਣ ਰੈਲੀ ਦੇਖਣਗੇ। ਅਜਿਹੇ 'ਚ ਆਉਣ ਵਾਲੀਆਂ ਫਿਲਮਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਖਬਰ ਰਾਹੀਂ ਦਿਖਾਉਣ ਜਾ ਰਹੇ ਹਾਂ ਕਿ ਉਹ ਕਿਹੜੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਚੋਣਾਂ ਕਾਰਨ ਨੁਕਸਾਨ ਸਹਿਣਾ ਪੈ ਸਕਦਾ ਹੈ। 

Punjabi Bollywood Tadka

ਜੰਗਲੀ

ਵਿਧੁਤ ਜਾਮਵਾਲ ਦੀ ਇਹ ਫਿਲਮ ਬਾਲੀਵੁੱਡ ਦੀ ਮੋਸਟ ਵਾਂਟੇਡ ਫਿਲਮਾਂ 'ਚੋਂ ਇਕ ਹੈ। ਇਸ ਫਿਲਮ ਦੀ ਰਿਲੀਜ਼ਿੰਗ ਨੂੰ ਕਾਫੀ ਸਮੇਂ ਤੋਂ ਟਾਲਿਆ ਜਾ ਰਿਹਾ ਹੈ। ਇਸ ਨੂੰ ਚਰਚਾ 'ਚ ਬਣਾਈ ਰੱਖਣ ਲਈ ਮੇਕਰਸ ਨਵੇਂ-ਨਵੇਂ ਪੋਸਟਰ ਸ਼ੇਅਰ ਕਰਦੇ ਰਹਿੰਦੇ ਹਨ। ਇਹ ਫਿਲਮ ਪਹਿਲਾਂ 19 ਅਕਤੂਬਰ 2018 ਨੂੰ ਰਿਲੀਜ਼ ਹੋਣੀ ਸੀ ਪਰ ਇਸ ਦੀ ਰਿਲੀਜ਼ਿੰਗ ਡੇਟ ਨੂੰ ਵਧਾ ਕੇ 5 ਅਪ੍ਰੈਲ 2019 ਕਰ ਦਿੱਤਾ ਗਿਆ ਹੈ।

Punjabi Bollywood Tadka

ਰੋਮਿਓ ਅਕਬਰ ਵਾਲਟਰ

ਉਥੇ ਹੀ ਜਾਨ ਅਬਰਾਹਿਮ ਦੀ ਫਿਲਮ 'ਰੋਮਿਓ ਅਕਬਰ ਵਾਲਟਰ' ਭਾਰਤੀ ਜਾਸੂਸ 'ਤੇ ਬਣੀ ਇਹ ਫਿਲਮ ਜਾਨ ਅਬਰਾਹਿਮ ਦੇ ਡਰੀਮ ਪ੍ਰੋਜੈਕਟਸ 'ਚੋਂ ਇਕ ਹੈ। ਇਹ ਐਕਸ਼ਨ ਥ੍ਰਿਲਰ ਫਿਲਮ ਰੌਬੀ ਗਰੇਵਾਲ ਨੇ ਡਾਇਰੈਕਟ ਕੀਤੀ ਹੈ। ਇਸ ਫਿਲਮ 'ਚ ਜਾਨ ਅਬਰਾਹਿਮ ਤੋਂ ਇਲਾਵਾ ਮੌਨੀ ਰਾਏ ਤੇ ਜੈਕੀ ਸ਼ਰਾਫ ਮੁੱਖ ਭੂਮਿਕਾ 'ਚ ਹਨ। ਇਹ ਫਿਲਮ 5 ਅਪ੍ਰੈਲ 2019 ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka

ਕਲੰਕ

ਇਹ ਫਿਲਮ ਕਰਨ ਜੌਹਰ ਦੀ ਸਭ ਤੋਂ ਮਹਿੰਗੀਆਂ ਫਿਲਮਾਂ 'ਚੋਂ ਇਕ ਹੈ। ਇਸ ਦੀ ਸਟਾਰ ਕਾਸਟ, ਕਹਾਣੀ ਤੇ ਸੈੱਟਸ 'ਤੇ ਲੱਖਾਂ-ਕਰੋੜਾਂ ਦਾ ਖਰਚਾ ਕੀਤਾ ਗਿਆ ਹੈ। ਇਸ ਫਿਲਮ 'ਚ ਵਰੁਣ ਧਵਨ, ਆਲੀਆ ਭੱਟ, ਸੰਜੇ ਦੱਤ, ਮਾਧੁਰੀ ਦੀਕਸ਼ਿਤ, ਆਦਿਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨਹਾ ਮੁੱਖ ਭੂਮਿਕਾ 'ਚ ਹਨ। ਇਸ ਫਿਲਮ 'ਤੇ ਲਗਭਗ 100 ਕਰੋੜ ਦਾ ਬਜਟ ਖਰਚ ਕੀਤਾ ਗਿਆ ਹੈ। ਇਹ ਫਿਲਮ 17 ਅਪ੍ਰੈਲ 2019 ਨੂੰ ਰਿਲੀਜ਼ ਹੋਣੀ ਹੈ।

Punjabi Bollywood Tadka

ਸਟੂਡੈਂਟ ਆਫ ਦਿ ਏਅਰ 2

ਟਾਈਗਰ ਸ਼ਰਾਫ, ਆਨਿਆ ਪਾਂਡੇ ਤੇ ਤਾਰਾ ਸੁਤਾਰਿਆ ਸਟਾਰਰ 'ਸਟੂਡੈਂਟ ਆਫ ਦਿ ਏਅਰ' ਫਿਲਮ ਵੀ ਕਰਨ ਜੌਹਰ ਦੀ ਵੱਡੀ ਫਿਲਮ ਹੈ। ਇਸ ਫਿਲਮ ਲਈ ਕਾਫੀ ਬਜਟ ਲੱਗਾ ਹੈ ਅਤੇ ਇਸ ਫਿਲਮ ਦੇ ਜਰੀਏ ਦਾਅਵ 'ਤੇ ਲੱਗਾ ਹੈ ਡੈਬਿਊਟੈਂਟ ਆਨਿਆ ਪਾਂਡੇ ਤੇ ਤਾਰਾ ਸੁਤਾਰਿਆ ਦਾ ਕਰੀਅਰ। ਇਸ ਫਿਲਮ ਦੀ ਰਿਲੀਜ਼ ਡੇਟ 10 ਮਈ 2019 ਰੱਖੀ ਗਈ ਹੈ।

Punjabi Bollywood Tadka

ਦੇਦੇ ਪਿਆਰ ਦੇ

ਅਜੇ ਦੇਵਗਨ ਦੀ ਇਹ ਮੋਸਟ ਵਾਂਟੇਡ ਰੋਮਾਂਟਿਕ ਕਾਮੇਡੀ ਫਿਲਮ 'ਦੇਦੇ ਪਿਆਰ ਦੇ' ਵੀ ਬਾਲੀਵੁੱਡ ਦੀਆਂ ਮੋਸਟ ਵਾਂਟੇਡ ਫਿਲਮਾਂ 'ਚੋਂ ਇਕ ਹੈ। ਲਵ ਰੰਜਨ ਦੁਆਰਾ ਨਿਦੇਸ਼ਿਤ ਇਸ ਫਿਲਮ 'ਚ ਅਜੇ ਦੇਵਗਨ ਨਾਲ ਤੱਬੂ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਦਾ ਹਿੱਸਾ ਅਦਾਕਾਰਾ ਰਕੁਲ ਪ੍ਰੀਤ ਵੀ ਹੋਵੇਗੀ। ਇਸ ਫਿਲਮ ਦੀ ਰਿਲੀਜ਼ਿੰਗ ਡੇਟ 17 ਮਈ ਰੱਖੀ ਗਈ ਹੈ। 

Punjabi Bollywood Tadka

ਇੰਡੀਆਜ ਮੋਸਟ ਵਾਂਟੇਡ

ਅਰਜੁਨ ਕਪੂਰ ਤੇ ਅੰਮ੍ਰਿਤਾ ਪੁਰੀ ਸਟਾਰਰ ਫਿਲਮ 'ਇੰਡੀਆਜ ਮੋਸਟ ਵਾਂਟੇਡ' ਇਕ ਡਿਟੈਕਟਿਵ ਕ੍ਰਾਈਮ ਥ੍ਰਿਲਰ ਹੈ। ਇਸ ਫਿਲਮ ਦਾ ਨਿਰਦੇਸ਼ਨ 'ਰੇਡ' ਦੇ ਡਾਇਰੈਕਟਰ ਰਾਜਕੁਮਾਰ ਗੁਪਤਾ ਕਰ ਰਹੇ ਹਨ। ਇਹ ਫਿਲਮ ਅਰਜੁਨ ਕਪੂਰ ਦੇ ਫੈਨਜ਼ ਲਈ ਕਾਫੀ ਅਹਿਮ ਹੈ। ਇਹ ਫਿਲਮ 24 ਮਈ 2019 ਨੂੰ ਰਿਲੀਜ਼ ਹੋਣੀ ਹੈ।


Tags: 2019 Lok Sabha ElectionBollywood FilmsAjay DevgnKaran JoharKalankStudent Of The Year 2Tiger Shroff

Edited By

Sunita

Sunita is News Editor at Jagbani.