FacebookTwitterg+Mail

'ਹਮ ਆਪਕੇ ਹੈ ਕੌਣ' ਦੇ 25 ਸਾਲ ਪੂਰੇ ਹੋਣ 'ਤੇ ਮਾਧੁਰੀ ਨੇ ਸ਼ੇਅਰ ਕੀਤੀ ਇਹ ਖਾਸ ਵੀਡੀਓ

25 years of hum aapke hain koun  madhuri dixit share tributes
06 August, 2019 08:48:56 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਮਾਧੁਰੀ ਦੀਕਸ਼ਿਤ ਦੀ ਸੁਪਰ ਡੁਪਰ ਹਿੱਟ ਫਿਲਮ 'ਹਮ ਆਪਕੇ ਹੈ ਕੌਣ' ਨੂੰ 25 ਸਾਲ ਪੂਰੇ ਹੋ ਗਏ ਹਨ। ਫਿਲਮ ਦੀ ਸਿਲਵਰ ਜੁਬਲੀ ਹੋਣ 'ਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, 'ਹਮ ਆਪਕੇ ਹੈ ਕੌਣ' ਦੇ 25ਵੀਂ ਵਰ੍ਹੇਗੰਢ 'ਤੇ ਇਕ ਵਾਰ ਫਿਰ ਤੋਂ ਪਲਾਂ ਨੂੰ ਦੁਹਰਾਉਂਦੇ ਹਾਂ। ਇਸ ਫਿਲਮ ਨੇ ਮੈਨੂੰ ਉਹ ਯਾਦਾਂ ਦਿੱਤੀਆਂ ਹਨ, ਜੋ ਮੈਂ ਕਦੇ ਵੀ ਨਹੀਂ ਭੁੱਲ ਸਕਦੀ। ਨਿਸ਼ਾ ਹਮੇਸ਼ਾਂ ਮੇਰੇ ਦਿਲ 'ਚ ਖਾਸ ਜਗ੍ਹਾ ਬਣਾਈ ਰੱਖੇਗੀ।'' ਇਸ ਤੋਂ ਇਲਾਵਾ ਮਾਧੁਰੀ ਨੇ ਫਿਲਮ ਦੇ ਨਿਰਦੇਸ਼ਕ ਸੂਰਜ ਬੜਜਾਤੀਆ ਤੇ ਰਾਜਸ਼੍ਰੀ ਫਿਲਮ ਪ੍ਰੋਡਕਸ਼ਨ ਦਾ ਧੰਨਵਾਦ ਕੀਤਾ ਹੈ।


ਦੱਸ ਦਈਏ ਕਿ 'ਹਮ ਆਪਕੇ ਹੈ ਕੌਣ' ਫਿਲਮ 'ਚ ਸਲਮਾਨ ਖਾਨ ਨੇ ਪ੍ਰੇਮ ਦਾ ਕਿਰਦਾਰ ਨਿਭਾਇਆ ਸੀ ਅਤੇ ਮਾਧੁਰੀ ਦੀਕਸ਼ਿਤ ਨੇ ਨਿਸ਼ਾ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਸਾਲ 1994 ਦੀ ਬਾਲਕਬਾਸਟਰ ਫਿਲਮ ਸਾਬਿਤ ਹੋਈ ਸੀ। ਇਸ ਫਿਲਮ 'ਚ ਕਈ ਵੱਡੇ-ਵੱਡੇ ਕਲਾਕਾਰ ਵੀ ਨਜ਼ਰ ਆਏ ਸਨ, ਜਿਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਫਿਲਮ 'ਚ ਚਾਰ ਚੰਨ ਲਾ ਦਿੱਤੇ ਸਨ। ਇਸ ਫਿਲਮ ਦੀ ਕਹਾਣੀ, ਕਿਰਦਾਰ ਤੇ ਖਾਸ ਤੌਰ 'ਤੇ ਗੀਤ ਅੱਜ ਵੀ ਲੋਕਾਂ ਦੇ ਜ਼ੀਹਨ 'ਚ ਅੱਜ ਵੀ ਤਾਜ਼ਾ ਹਨ।


Tags: Hum Aapke Hain KounMadhuri DixitRenuka ShahaneShare TributesVideoBollywood Celebrity

Edited By

Sunita

Sunita is News Editor at Jagbani.