FacebookTwitterg+Mail

'26 ਸਾਲ' ਦਾ ਟੀਜ਼ਰ ਆਊਟ, ਆਰ ਨੇਟ ਯਾਦ ਕਰਾਉਣਗੇ ਬਚਪਨ ਦੀਆਂ ਯਾਰੀਆਂ

26 saal
10 June, 2019 11:39:04 AM

ਜਲੰਧਰ (ਬਿਊਰੋ) : 'ਡਿਫਾਲਟਰ' ਗੀਤ ਨਾਲ ਹਰ ਪਾਸੇ ਚਰਚਾ 'ਚ ਆਉਣ ਵਾਲੇ ਪੰਜਾਬੀ ਗਾਇਕ ਆਰ ਨੇਟ ਮੁੜ ਆਪਣੇ ਨਵੇਂ ਗੀਤ '26 ਸਾਲ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਆਰ ਨੇਟ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਆਰ ਨੇਟ ਆਪਣੇ ਬਚਪਨ ਦੀਆਂ ਯਾਰੀਆਂ ਨੂੰ ਯਾਦ ਕਰਵਾਉਣਗੇ। ਆਰ ਨੇਟ ਦਾ ਗੀਤ '26 ਸਾਲ' 14 ਜੂਨ ਯੂਟਿਊਬ ਅਤੇ ਪੰਜਾਬੀ ਚੈਨਲਾਂ 'ਤੇ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ '26 ਸਾਲ' ਗੀਤ ਦੇ ਬੋਲ ਖੁਦ ਆਰ ਨੇਟ ਨੇ ਲਿਖੇ ਹਨ ਅਤੇ ਗੀਤ ਨੂੰ ਸੰਗੀਤ ਪੈਵੀ ਧੰਜਲ ਵੱਲੋਂ ਦਿੱਤਾ ਗਿਆ ਹੈ। ਪ੍ਰਸ਼ੰਸਕਾਂ ਵੱਲੋਂ ਆਰ ਨੇਟ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਬੀਤੇ ਦਿਨੀਂ ਆਰ ਨੇਟ ਦੇ ਗੀਤ 'ਡਿਫਾਲਟਰ' ਨੇ 100 ਮਿਲੀਅਨ ਵਿਊਜ਼ ਪਾਰ ਕਰ ਲਏ ਹਨ। ਇਸ ਗੱਲ ਦੀ ਪੁਸ਼ਟੀ ਆਰ ਨੇਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੀਤੀ ਸੀ। ਉਮੀਦ ਕੀਤੀ ਜਾਂਦੀ ਹੈ ਕਿ ਆਰ ਨੇਟ '26 ਸਾਲ' ਗੀਤ ਨਾਲ ਮੁੜ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਣਗੇ।
 


Tags: 26 SaalR NaitTeaserPunjabi SongsSingle Track StudiosDitto Music 2019

Edited By

Sunita

Sunita is News Editor at Jagbani.